ਪੰਨਾ:ਵਲੈਤ ਵਾਲੀ ਜਨਮ ਸਾਖੀ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਏਹ ਸੰਸਾਰੁ ਮੇਰੇ ਕਿਤੇ ਕੰਮਿ ਨਾਹੀ॥ ਤਬਿ ਗੁਰੁ ਮਿਹਰਵਾਨੁ ਹੋਆ॥ ਆਖਿਓਸੁ॥ ਤੁ ਚਿਤਾ ਕਿਛੁ ਨਾ ਕਰਿ॥ ਦਿਨੁ ਦਿਨੁ ਤੇਰੀ ਪਤਿਸਾਹੀ ਹੋਵੈਗੀ॥ ਤਬਿ ਉਨਿ ਕਹਿਆ ਜੀ ਮੈ ਪਿਛੈ ਰਹਦੀ ਨਾਹੀ॥ ਮੈਨੂੰ ਨਾਲੈ ਲੈ ਚਲੁ॥ ਤਬਿ ਬਾਬੇ ਆਖਿਆ ਪਰਮੇਸਰ ਕੀ ਮੈ ਜਾਦਾ ਹਾ॥ ਜੇ ਮੇਰੇ ਰੁਜਗਾਰ ਦੀ ਕਾਈ ਬਣਸੀ ਤਾ ਮੈ ਸਦਾਇ ਲੈਸਾ॥ ਤੂ ਆਗਿਆ ਮੰਨਿ ਲੇ॥ ਤਬਿ ਓਹੁ ਚੁਪ ਕਰਿ ਰਹੀ॥ ਤਬਿ ਗੁਰੂ ਨਾਨਕ ਭਾਈਆਬੰਧਾ ਪਾਸੂ ਬਿਦਾ ਕੀਤਾ॥ ਸੁਲਤਾਨਪੁਰ ਕਉ ਚਲਿਆ॥ ਬੋਲਹੁ ਵਾਹਿਗੁਰੂ॥ ਜਾ ਸੁਲਤਾਨਪੁਰ ਕਉ ਗਇ

40