ਪੰਨਾ:ਵਲੈਤ ਵਾਲੀ ਜਨਮ ਸਾਖੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ॥ ਤਬ ਜੈਰਾਮ ਨੂੰ ਮਿਲਿਆ॥ ਜੈਰਾਮ ਬਹੁਤ ਖੁਸ਼ੀ ਹੋਆ॥ ਆਖਿਓਸੁ॥ ਭਾਈ ਵੇ ਨਾਨਕ ਚੰਗਾ ਭਲਾ ਹੈ॥ ਜੈਰਾਮੁ ਦਰਬਾਰਿ ਗਇਆ॥ ਜਾਇ ਕਰ ਦਉਲਤਖਾਨ ਜੋਗ ਅਰਜੁ ਕੀਤੋਸ਼॥ ਆਖਿਓਸੁ ਨਬਾਬੁ ਸਲਾਮਤਿ॥ ਮੇਰਾ ਇਕ ਸਾਲਾ ਪਿਛੋ ਆਇਆ ਹੈ॥ ਨਬਾਬ ਜੋਗੁ ਮਿਲਿਆ ਚਾਹਦਾ ਹੈ॥ ਤਬਿ ਦਉਲਤਖਾਨ ਕਹਿਆ॥ਜਾਇ ਘਿਨਿ ਆਣੁ॥ ਤਬਿ ਜੈਰਾਮੁ ਆਇ ਕਰਿ ਗੁਰੁ ਨਾਨਕ ਜੋਗ ਘਿਨਿ ਲੇ ਗਇਆ॥ਕਿਛੁ ਪੇਸਕਸੀ ਆਗੈ ਰਖਿ ਕਰਿ ਮਿਲਿਆ॥ ਖਾਨੁ ਬਹੁਤ ਖੁਸੀ ਹੋਇਆ॥ਖਾਨ ਕਹਿਆ ਇਸਕਾ ਨਾਉ ਕਿਆ ਹੈ॥ ਤਬਿ ਜੈਰਾਮ

41