ਪੰਨਾ:ਵਲੈਤ ਵਾਲੀ ਜਨਮ ਸਾਖੀ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿ ਵਿਚਿ ਕਿਆ ਕਿਆ ਸੁਣਿਆ॥ ਬਜੰਤ੍ਰ ਗਾਵਨ ਹਾਰੇ॥ ਤਬਿ ਬਾਬਾ ਬੋਲਿਆ ਧੁਨਿ ਉਠੀ॥ਰਾਗੁ ਆਸਾ ਜਪ ॥ਮਃ ੧॥ ਸਲੋਕ॥ ਆਦਿ ਸਚੁ ਜੁਗਾਦਿ ਸਚੁ॥ ਹੈਭੀ ਸਚੁ ਨਾਨਕ ਹੋਸੀ ਭੀ ਸਚੁ॥੧॥ਜਪੂ ਸੰਪੂਰਣੁ ਕੀਤਾ॥ ਤਬਿ ਫਿਰਿ ਆਗਿਆ ਆਈ॥ ਹੁਕਮੁ ਹੋਆ॥ ਨਾਨਕ ਜਿਸੁ ਉਪਰਿ ਤੇਰੀ ਨਦਰਿ॥ ਤਿਸੁ ਉਪਰਿ ਮੇਰੀ ਨਦਰਿ ਜਿਸੁ ਉਪਰਿ ਤੇਰਾ ਕਰਮੁ॥ ਤਿਸ ਉਪਰਿ ਮੇਰਾ ਕਰਮੁ॥ ਮੇਰਾ ਨਾਉ ਪਾਰਬ੍ਰਹਮੁ ਪਰਮੇਸਰੁ॥ ਅਰੁ ਤੇਰਾ ਨਾਉਂ ਗੁਰੂ ਪਰਮੇਸਰੁ॥ ਤਬ ਗੁਰੂ ਨਾਨਕ ਪੈਰੀ ਪਇਆ॥ ਸਿਰਪਾਉ ਮਿਲਿਆ॥ ਸਬਦੁ ਧੁਨਿ ਉਠੀ॥ ਰਾਗੁ ਧਨਾਸਰੀ॥ ਹੋਆ ਆਰਤੀ॥ ਗਗਨ ਮੈ ਥਾਲ ਰਵਚੰਦੁ ਦੀਪਕ ਬਨੈ ਤਾਰਿਕਾ ਮੰਡਲ ਜਨਕ ਮੋਤੀ॥ ਧੂਪੁ ਮਲਆ

49