ਪੰਨਾ:ਵਲੈਤ ਵਾਲੀ ਜਨਮ ਸਾਖੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀ॥ ਹੋਰੁ ਰਖਿਓਸੁ ਕਿਛੁ ਨਾਹੀ॥ ਫ਼ਕੀਰਾ ਨਾਲਿ ਜਾਇ ਬੈਠਾਾ॥ ਨਾਲੇ ਮਰਦਾਨਾ ਡੂਮੁ

ਜਾਇ ਬੈਠਾ॥ਤਬਿ ਗੁਰੁ ਨਾਨਕ ਚੁਪ ਕਰਿ ਰਹਿਆ॥ ਤਬਿ ਇਕੁ ਦਿਨ ਗੁਜਰ ਗਇਆ॥ ਤਬਿ ਅਗਲੈ ਦਿਨਿ ਬਕਿ ਖਲਾ ਹੋਇਆ॥ ਜੋ ਨਾ ਕੋਈ ਹਿੰਦੂ ਹੈ॥ ਨਾ ਕੋ ਮੁਸਲਮਾਨੁ ਹੈ॥ ਤਬਿ ਲੋਕਾ ਜਾਇ ਕਰਿ ਖਾਨ ਜੋਗੁ ਕਹਿਆ॥ ਜੋ ਬਾਬਾ ਨਾਨਕੁ ਆਖਦਾ ਹੈ॥ ਜੋ ਨਾ ਕੋ ਹਿੰਦੁ ਹੈ॥ ਨਾ ਕੋ ਮੁਸਲਮਾਨ ਹੈ॥ ਤਬ ਖਾਨ ਕਹਿਆ ਇਸਕੇ ਖਿਆਲ ਨਾਹੀ ਪਉਣਾ॥ ਇਹੁ ਫਕੀਰੁ ਹੈ॥ ਤਬਿ ਇਕੁ ਨੇੜੈ ਕਾਜੀ ਬੈਠਾ ਥਾ॥ਉਨਿ ਕਾਜੀ ਕਹਿਆ ਖਾਨ ਜੀ ਅਜਬੁ ਹੈ॥ ਕਿਉਂ ਜੋ ਆਖਦਾ ਹੈ ਨਾ ਕੋ ਹਿੰਦੂ ਹੈ॥ ਨਾ ਕੋ ਮੁਸਲਮਾਨ ਹੈ॥ ਤਬਿ ਖਾਨਿ ਕਹਿਆ ਆਦਮੀ ਤਾਈ ਜੋ ਬੁਲਾਇ ਆਣਿ॥ ਨਾਨਕੁ ਤੇਰੇ ਤਾਈ ਖਾਨ ਬੁਲਾਇਦਾ ਹੈ॥

52