ਪੰਨਾ:ਵਲੈਤ ਵਾਲੀ ਜਨਮ ਸਾਖੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਨ ਜੋਗੁ ਮਿਲਿਆ॥ ਤਬਿ ਖਾਨਿ ਕਹਿਆ ਨਾਨਕ ਦੋਸਤੀ ਖੁਦਾਇ ਕੀ॥ ਗਲੋ ਮੁਤਕਾ ਲਾਹਿ॥ ਕਮਰ ਬੰਧੁ॥ ਤੂ ਭਲਾ ਫਕੀਰੁ ਹੈ॥ ਤਬਿ ਗੁਰੁ ਨਾਨਕ ਗਲੋ ਮਤਕਾ ਲਾਹਿਆ॥ ਕਮਰ ਬੰਧੀ॥ ਤਬਿ ਖਾਨਿ ਕਹਿਆ॥ ਨਾਨਕ ਮੇਰੀ ਕੰਮਖਤੀ ਹੈ॥ ਜੋ ਤੁਹਿ ਜੇਹਾ ਵਜੀਰੁ ਫਕੀਰੁ ਹੋਵੇ॥ ਤਬਿ ਖਾਨਿ ਗੁਰੁ ਨਾਨਕ ਕਉ ਆਪਣੈ ਪਾਸਿ ਬਹਾਲਿਆ॥ ਅਰੁ ਕਹਿਸੁ॥ਰੇ ਕਾਜੀ ਕਾਈ ਬਾਤ ਪੂਛਤਾ ਹੈ ਤਾਂ ਪੂਛ॥ ਨਾਹੀ ਤਾਂ ਏਹੁ ਬਹੁੜਿ ਸੁਖਨੁ ਕਰੇਗਾ ਨਾਹੀ॥ ਤਬਿ ਕਾਜੀ ਦਲਗੀਰੁ ਹੋਇ ਕਰਿ ਹਸਿਆ॥ ਤਬ ਕਾਜੀ ਕਾਹਿਆ ਨਾਨਕ ਤੂ ਜੋ ਕਹਦਾ ਹੈ॥ ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨੁ ਹੈ॥ ਸੋ ਤੈ ਕਿਆ ਪਾਇਆ ਹੈ॥ ਤਬਿ ਬਾਬੇ ਨਾਨਕ

55