ਪੰਨਾ:ਵਲੈਤ ਵਾਲੀ ਜਨਮ ਸਾਖੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੁ ਸਭਿ ਤੇਰਾ ਹੈ॥ਤਬਿ ਗੁਰੂ ਨਾਨਕ ਕਹਿਆ ਖ਼ੁਦਾਇ ਤੇਰਾ ਭਲਾ ਕਰੇਗਾ॥ ਹੁਣਿ ਟਿਕਣ ਕੀ ਬਾਤਿ ਰਹੀ॥ ਰਾਜੁ ਮਾਲੁ ਘਰ ਬਾਰ ਤੇਰੇ ਹੈਨਿ॥ ਅਸੀ ਤਿਆਗਿ ਚਲੇ॥ ਜਾਇ ਫਕੀਰਾ ਵਿਚਿ ਬੈਠਾ॥ ਤਬਿ ਫਕੀਰ ਉਠਿ ਹਥਿ ਬੰਨਿ ਖੜੈ ਹੋਇ॥ ਲਾਗੈ ਸਫਤਿ ਕਰਣਿ॥ ਆਖਨਿ ਜੋ ਨਾਨਕੁ ਸਚਿ ਰੋਜੀ ਥੀਆ ਹੈ॥ ਅਤੇ ਸਚਿ ਕੀ ਰੰਗਣਿ ਵਿਚਿ ਰਤਾ ਹੈ॥ ਤਾਂ ਬਾਬਾ ਬੋਲਿਆ ਮਰਦਾਨਿਆਂ ਰਬਾਬੁ ਵਜਾਇ॥ ਤਬਿ ਮਰਦਾਨੇ ਰਬਾਬੁ ਵਜਾਇਆ॥ਰਾਗੁ ਤਿਲੰਗੁ ਕੀਤਾ॥ਬਾਬੇ ਸਬਦੁ

64