ਪੰਨਾ:ਵਲੈਤ ਵਾਲੀ ਜਨਮ ਸਾਖੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਨਿਗੇ॥ ਕੋਈ ਰੁਪਯੇ ਪਯੀਏ ਆਣਿ ਰਖਨਿਗੈ॥ ਕੋਈ ਆਣਿ ਪਰਕਾਲੇ ਰਖਨਿਗੈ॥ਕੋਈ ਪੁਛਸੀਆ ਭੀ ਨਾਹੀ॥ ਜੋ ਤੂ ਕਿਥੋ ਆਇਆ ਹੈ॥ ਕਿਸਦਾ ਆਦਮੀ ਹੈ॥ ਜੋ ਕੋਈ ਆਇ ਮੁਹਿ ਲਾਗੈਗਾ ਸੋਈ ਆਖੈਗਾ॥ ਜੋ ਮੈ ਆਪਣਾ ਸਰਵੇਸੁ ਆਣਿ ਅਗੈ ਰਖ॥ਆਖਨਿਗੇ ਜੋ ਅਸੀ ਨਿਹਾਲੁ ਹੋਏ, ਜੋ ਅਸਾਨੂੰ ਇਹ ਦੀਦਾਰੁ ਹੋਆ॥ ਬਾਬੇ ਦੀ ਖੁਸ਼ੀ ਹੋਈ॥ਮਰਦਾਨਾ ਇਕ ਦਿਨਿ ਸਹਰ ਨੂ ਭੇਜਿਆ॥ ਭੇਜਦਿਆਂ ਨਾਲਿ ਪੂਜਾ ਬਹੁਤੁ ਲਾਗੀ॥ ਜਾ ਗਇਆ, ਤਾਂ ਸਾਰਾ ਸਹੁਰੁ ਆਇ ਪੈਰੀ ਪਇਆ॥ ਜਾ ਗਇਆ ਤਾਂ ਪੰਜੀਹੈ ਕਪੜੇ ਪੰਡਿ ਬੰਨਿ ਕੈ ਲੈ ਆਇਆ॥

68