ਪੰਨਾ:ਵਲੈਤ ਵਾਲੀ ਜਨਮ ਸਾਖੀ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖ ਕਉ ਸਲਾਮੁ॥ ਹੋ ਪੀਰ ਕੇ ਦਸਤ ਪੇਸ॥ ਤਬਿ ਸੇਖੁ ਟਟੀਹਰੁ ਹੈਰਾਨ ਹੋਇ ਗਇਆ ॥ ਆਖਿਓਸ, ਅੱਜ ਤੋੜੀ ਸਲਾਮੁ ਕਿਸੇ ਨਾਹੀ ਫੇਰਿਆ॥ ਪਰੁ ਹੋਵੈ ਤਾਂ ਮੈਂ ਆਪਣੈ ਪੀਰ ਨੂ ਖਬਰਿ ਕਰੀ॥ ਤਬਿ ਆਇ ਅਰਜੁ ਕੀਤੋ ਸੁ॥ ਆਖਿਓਸੁ ਪੀਰ ਸਲਾਮਤਿ ਏਕ ਦਰਵੇਸ ਕਾ ਆਵਾਜੁ ਸੁਣਿ ਕਰਿ ਹੈਰਾਨੁ ਥੀਆ ਹਾ॥ ਤਾ ਪੀਰ ਆਖਿਆ ਕਹੁ ਦੇਖ ਕੈਸਾ ਹੈ॥ ਤਬਿ ਸੇਖ ਟਟੀਹਰ ਆਖਿਆ॥ ਜੀਵੈ ਪੀਰ ਸਲਾਮਤਿ॥ ਮੈਂ ਆਸਤਾਵਾ ਭਰਣਿ ਗਇਆ ਆਹਾ॥ ਓਹੁ ਬੈਠੇ ਆਹੈ ਆਗੈ ਮੈ ਜਾਇ ਸਲਾਮ ਪਾਇਆ॥ ਆਖਿਆ ਸਲਾਮਾਲੇਕ ਹੋ ਦਰਵੇਸ॥ ਤਬਿ ਓਹ ਬੋਲਿਆ॥

78