ਪੰਨਾ:ਵਸੀਅਤ ਨਾਮਾ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁਲ ਪੀਹ ਕੇ ਹੀ ਕੰਮ ਚਲਾਇਆ ਗਿਆ ਸੀ। ਘਿਉ ਏਨਾ ਖਰਚ ਕੀਤਾ ਗਿਆ ਕਿ ਰੋਗੀਆਂ ਲਈ ਕੈਸਟਰਾਇਲ ਮਿਲਨਾ ਵੀ ਮੁਸ਼ਕਲ ਹੋ ਗਿਆ।

ਕਿਸੇ ਤਰਾਂ ਸਰਾਧ ਦੀ ਧੂਮ ਧਾਮ ਖਤਮ ਹੋਈ। ਅੰਤ ਵਿਚ ਵਸੀਅਤ ਨਾਮਾ ਪੜ੍ਹਨ ਦੀ ਵਾਰੀ ਆਈ। ਵਸੀਅਤ ਨਾਮਾ ਪੜ ਕੇ ਹਰ ਲਾਲ ਨੇ ਦੇਖਿਆ ਕਿ ਇਹਦੇ ਬਹੁਤ ਸਾਰੇ ਗਵਾਹ ਹਨ, ਉਲਟ ਫੇਰ ਕਰਨ ਦੀ ਬੜੀ ਮੁਸ਼ਕਲ ਹੈ। ਇਹ ਸੋਚ ਸਰਾਧ ਦੇ ਪਿਛੋਂ ਹਰ ਲਾਲ ਆਪਣੀ ਜਗਾ ਤੇ ਚਲਾ ਗਿਆ ਜਿਥੋਂ ਕਿ ਉਹ ਆਇਆ ਸੀ।

ਵਸੀਅਤ ਨਾਮਾ ਪੜ ਕੇ ਗੁਬਿੰਦ ਲਾਲ ਨੇ ਰਜਨੀ ਨੂੰ ਕਿਹਾ- ਵਸੀਅਤ ਨਾਮੇ ਦੀ ਗਲ ਤੇ ਤੂੰ ਸੁਣ ਹੀ ਲਈ ਹੋਵੇਗੀ?

ਰਜਨੀ-ਕੀ ਗਲ?

ਗੁਬਿੰਦ ਲਾਲ-ਤੈਨੂੰ ਅਧਾ ਹਿਸਾ ਮਿਲਿਆ ਏ।

ਰਜਨੀ-ਮੈਨੂੰ ਯਾ ਤੁਹਾਨੂੰ?

ਗੁਬਿੰਦ-ਹੁਣ ਮੇਰੇ ਅਰ ਤੇਰੇ ਵਿਚ ਕੁਛ ਫਰਕ ਹੋ ਗਿਆ ਹੈ, ਇਸ ਲਈ ਇਹ ਮੈਨੂੰ ਨਹੀਂ ਤੈਨੂੰ ਮਿਲਿਆ ਹੈ।

ਰਜਨੀ-ਇਹ ਹੋਣ ਤੇ ਵੀ ਸਾਰੀ ਦੌਲਤ ਤੁਹਾਡੀ ਹੈ।

ਗੁਬਿੰਦ-ਨਹੀਂ, ਮੈਂ ਤੇਰੀ ਦੋਲਤ ਹਰਗਿਜ਼ ਨਹੀਂ ਵਰਤ ਸਕਦਾ। ਰਜਨੀ ਨੂੰ ਰੋਣ ਆ ਗਿਆ, ਪਰ ਹੰਕਾਰ ਵਸ ਹੋ ਰਜਨੀ ਨੇ ਰ ਕੇ ਕਿਹਾ-ਫਿਰ ਕੀ ਕਰਗੇ?

ਗੁਬਿੰਦ-ਕੋਈ ਉਦਮ ਕਰਾਂਗਾ, ਜਿਸ ਨਾਲ ਦੋ ਪੈਸੇ ਕਮਾ ਕੇ ਕੁਛ ਦਿਨ ਕਟ ਜਾਨ।

ਰਜਨੀ-ਇਹ ਕਿਉਂ?

ਗੁਬਿੰਦ-ਦੇਸ ਪ੍ਰਦੇਸ ਫਿਰ ਕੇ ਨੌਕਰੀ ਦੀ ਤਲਾਸ਼ ਕਰਾਂਗਾ।

ਰਜਨੀ-ਇਹ ਕਮਾਈ ਤੁਹਾਡੇ ਤਾਏ ਦੀ ਨਹੀਂ ਹੈ ਪਿਤਾ ਦੀ ਏ, ਤੁਸੀਂ ਹੀ ਇਸ ਦੇ ਅਧਿਕਾਰੀ ਹੋ। ਤੁਹਾਡੇ ਤਾਏ ਨੂੰ ਇਸ ਦਾ ਵਸੀਅਤ ਨਾਮਾ ਲਿਖਣ ਦਾ ਕਈ ਅਧਿਕਾਰ ਨਹੀਂ ਸੀ। ਇਹ

੧੦੩