ਪੰਨਾ:ਵਸੀਅਤ ਨਾਮਾ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਦਿਤਾ ਗਿਆ। ਉਹਨਾਂ ਵਾਸਤੇ ਸਿਰਫ ਇਹੋ ਲਿਖੋ ਕਿ ਖਾਣ ਲਈ ਮੁਠੀ ਭਰ ਚੋਲ ਦਿਤੇ ਜਾਣ।

ਕ੍ਰਿਸ਼ਨ ਕਾਂਤ ਨੇ ਗੁਸੇ ਵਿਚ ਔਂਂਦੇ ਹੋਏ ਕਿਹਾ-"ਹਰ ਲਾਲ, ਇਹ ਕੰਮ ਮੇਰਾ ਹੈ, ਤੇਰਾ ਨਹੀਂ, ਜੋ ਮੇਰੀ ਇਛਿਆ ਹੋਵੇਗੀ ਉਹ ਕਰਾਂਗਾ।"

ਹਰ ਲਾਲ-"ਮੈਨੂੰ ਐਸ ਤਰ੍ਹਾਂ ਲਗਦਾ ਹੈ ਕਿ ਤੁਹਾਡੀ ਅਕਲ ਮਾਰੀ ਗਈ ਹੈ। ਜੋ ਤੁਹਾਡੀ ਆਸ਼ਾ ਹੈ ਮੈਂ ਉਹ ਕਦੇ ਪੂਰੀ ਨਹੀਂ ਹੋਣ ਦਵਾਂਗਾ।"

ਗੁਸੇ ਦੇ ਮਾਰੇ ਕ੍ਰਿਸ਼ਨ ਕਾਂਤ ਦੀਆਂ ਅੱਖਾਂ ਲਾਲ ਹੋ ਗਈਆਂ। ਉਸ ਨੇ ਕਿਹਾ-"ਹਰ ਲਾਲ, ਜੇ ਤੂੰ ਬਾਲਕ ਹੁੰਦਾ ਤਾਂ ਮਾਸਟਰ ਜੀ ਨੂੰ ਸੱਦ ਕੇ ਖੂਬ ਮਾਰ ਪਵੋਂਦਾ।"

ਹਰ ਲਾਲ-ਬਚਪਨ ਵਿਚ ਮੈਂ ਮਾਸਟਰ ਜੀ ਦੀ ਦਾੜੀ ਨੂੰ ਅੱਗ ਲਾਈ ਸੀ, ਅਜ ਇਸ ਵਸੀਅਤ ਨਾਮੇ ਨੂੰ ਅੱਗ ਲਾ ਦਵਾਂਗਾ।"

ਕ੍ਰਿਸ਼ਨ ਕਾਂਤ ਨੇ ਫਿਰ ਕੁਛ ਨਹੀਂ ਕਿਹਾ, ਵਸੀਅਤ ਨਾਮੇ ਨੂੰ ਪਾੜ ਕੇ ਟੁਕੜੇ ਟੁਕੜੇ ਕਰ ਦਿਤਾ, ਅਤੇ ਉਸ ਦੇ ਬਦਲੇ ਦੂਸਰਾ ਵਸੀਅਤ ਨਾਮਾ ਲਿਖਵਾਇਆ। ਉਸ ਵਿਚ ਲਿਖਿਆ- ਕਿ ਮੇਰੀ ਜਾਇਦਾਦ ਵਿਚੋਂ ਅਠ ਆਨੇ ਗੁਬਿੰਦ ਲਾਲ ਨੂੰ, ਪੰਜ ਆਨੇ ਵਿਨੋਦ ਲਾਲ ਨੂੰ, ਇਕ ਆਨਾ ਮੇਰੀ ਇਸਤੀ ਨੂੰ, ਇਕ ਆਨਾ ਧੀ ਨੂੰ ਤੇ ਇਕ ਆਨਾ ਹਰ ਲਾਲ ਨੂੰ ਮਿਲੇ।

ਹਰ ਲਾਲ ਪਿਤਾ ਨਾਲ ਨਰਾਜ਼ ਹੋਕੇ ਕਲਕਤੇ ਚਲਾ ਗਿਆ, ਉਥੋਂ ਉਸ ਨੇ ਪਿਤਾ ਨੂੰ ਇਕ ਚਿਠੀ ਪਾਈ ਜਿਸ ਵਿਚ ਲਿਖਿਆ ਸੀ -

"ਕਲਕਤੇ ਦੀ ਪੰਡਤ ਮੰਡਲੀ ਨੇ ਸ਼ਾਸਤਰ ਨਾਲ ਵਿਧਵਾ ਵਿਆਹ ਦਾ ਪ੍ਰਬੰਧ ਕੀਤਾ ਹੈ, ਇਸ ਲਈ ਮੈਂ ਵੀ ਵਿਧਵਾ ਨਾਲ ਵਿਆਹ ਕਰੌਣ ਦਾ ਇਰਾਦਾ ਕੀਤਾ ਹੈ। ਜੇ ਤੁਸੀਂ ਉਸ ਵਸੀਅਤ

੧੧