ਪੰਨਾ:ਵਸੀਅਤ ਨਾਮਾ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਮੁਸਕਰਾਂਦੇ ਹੋਇਆਂ ਪੁਛਿਆ-ਕੀ ਤੂੰ ਬਰੈਹਮਨ ਹੈਂ ?
ਪੋਸਟ ਮਾਸਟਰ ਨੇ ਕਿਹਾ-ਹਾਂ, ਹਾਂ, ਤੂੰ-ਤੁਮ-ਆਪ, ਆਖੋ।
ਹਾਸਾ ਰੋਕ ਕੇ ਮਾਧਵੀ ਨਾਥ ਨੇ ਕਿਹਾ-ਪ੍ਰਣਾਮ।
ਪੋਸਟ ਮਾਸਟਰ-ਬੈਠੋ ਸਾਹਬ।
ਮਾਧਵੀ ਨਾਥ ਸੋਚਨ ਲਗਾ: ਬਾਬੂ ਤੇ ਕਹਿੰਦਾ ਹੈ ਬੈਠੋ ਪਰ ਬੈਠਾਂ ਕਾਹਦੇ ਤੇ। ਬਾਬ ਖੁਦ ਇਕ ਟੁਟੀ ਫੁਟੀ ਤਿੰਨ ਲਤਾਂ ਵਾਲੀ ਚੋਂਕੀ ਤੇ ਬੈਠਾ ਹੈ। ਇਸ ਦੇ ਸਿਵਾ ਹੋਰ ਬੈਠਨ ਦੀ ਕੋਈ ਚੀਜ ਹੀ ਨਹੀਂ ਏ।
ਚਿਠੀ ਰਸਾਨ ਨੇ ਇਕ ਟੂਲ ਤੋਂ ਵਹੀਆਂ ਚੁਕ ਕੇ ਉਸ ਉਤੇ ਮਾਧਵੀ ਨਾਥ ਨੂੰ ਬੈਠਨ ਲਈ ਕਿਹਾ ।
ਬੈਠ ਕੇ ਮਾਧਵੀ ਨਾਥ ਨੇ ਕਿਹਾ-ਕਹੋ ਭਾਈ, ਕਿਸ ਤਰਾਂ ਹੈਂਂ, ਪਤਾ ਲਗਦਾ ਹੈ ਕਿ ਮੈਂ ਤੈਨੂੰ ਕਿਤੇ ਦੇਖਿਆ ਹੈ।
ਚਿਠੀ ਰਸਾਨ-ਜੀ ਮੈਂ ਏਥੇ ਚਿਠੀਆਂ ਵੰਡਦਾ ਹਾਂ।
ਮਾਧਵੀ ਨਾਥ-ਹਾਂ ਏਸੇ ਲਈ ਤੇ ਤੈਨੂੰ ਜਾਣਦਾ ਹਾਂ । ਇਕ ਚਿਲਮ ਤਮਾਕੁ ਦੀ ਤੇ ਬਨਾ।
ਮਾਧਵੀ ਨਾਥ ਦੂਸਰੇ ਪਿੰਡ ਦਾ ਆਦਮੀ ਸੀ । ਉਹਨਾਂ ਨੇ ਹਰੀ ਦਾਸ ਚਿਠੀ ਰਸਾਨ ਨੂੰ ਦੇਖਿਆ ਨਹੀਂ ਸੀ, ਅਰ ਨਾ ਹੀ ਹਰੀ ਦਾਸ ਨੇ। ਉਸ ਨੇ ਸੋਚਿਆ ਬਾਬ ਭਲਾ ਆਦਮੀ ਲਗਦਾ ਹੈ। ਮੰਗਨ ਤੇ ਦੋ ਚਾਰ ਆਨੇ ਇਨਾਮ ਦਵੇਗਾ। ਇਸ ਲਈ ਇਧਰ ਉਧਰ ਹੁਕਾ ਤਲਾਸ਼ ਕਰਨ ਲਗਾ।
ਮਾਧਵੀ ਨਾਥ ਕਦੀ ਤਮਾਕੂ ਨਹੀਂ ਸੀ ਪੀਂਦਾ, ਕੇਵਲ ਹਰੀ ਦਾਸ ਨੂੰ ਉਥੋਂ ਹਟਾਨ ਲਈ ਹੁਕੇ ਦੀ ਫਰਮਾਇਸ਼ ਪਾਈ ਸੀ। ਉਸ ਦੇ ਚਲੇ ਜਾਨ ਤੋਂ ਮਾਧਵੀ ਨਾਥ ਨੇ ਕਿਹਾ-ਮੈਂ ਤੁਹਾਡੇ ਕੋਲੋਂ ਇਕ ਗਲ ਪੁਛਨੀ ਚਾਹੁੰਦਾ ਹਾਂ।
ਪੋਸਟ ਮਾਸਟਰ ਦਿਲ ਵਿਚ ਹਸਿਆ। ਉਹ ਬੰਗਾਲੀ ਸੀ, ਵਿਕਰਮ ਪੁਰ ਵਿਚ ਉਸ ਦਾ ਘਰ ਸੀ। ਹੋਰ ਕੰਮਾਂ ਵਿਚ ਉਸ ਦੀ

੧੨੨