ਪੰਨਾ:ਵਸੀਅਤ ਨਾਮਾ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋਸਟ-ਜੋ ਗਲ ਮੈਂ ਦਸੀ ਹੈ ਉਸਦਾ ਰੁਪਇਆ ਤੇ ਮੈਨੂੰ ਮਿਲਿਆ ਹੀ ਨਹੀਂ, ਪਹਿਲੇ ਰੁਪਏ ਕਢੋ ਫਿਰ ਦਸਰੀ ਗਲ ਪੁਛੋ ?
ਮਾਧਵੀ ਨਾਥ ਦੀ ਇਛਿਆ ਪੋਸਟ ਮਾਸਟਰ ਨੂੰ ਕੁਛ ਦੇਣ ਦੀ ਸੀ, ਪਰ ਉਸਦੇ ਵਿਹਾਰ ਤੇ ਉਹ ਨਾਰਾਜ਼ ਹ ਗਏ। ਬੋਲੇ-ਵੀਰ ਜੀ, ਤੁਸੀਂ ਤੇ ਬਦੇਸ਼ੀ ਵਰਗੇ ਦਿਸਦੇ ਹੋ। ਕੀ ਮੈਨੂੰ ਪਛਾਣਦੇ ਨਹੀਂ ਹੋ ?
ਪੋਸਟ ਮਾਸਟਰ ਨੇ ਸਿਰ ਹਿਲਾ ਕੇ ਕਿਹਾ-ਭਾਵੇਂ ਤੁਸੀਂ ਕੋਈ ਵੀ ਹੋਵੋ, ਕੀ ਅਸੀਂ ਡਾਕਖਾਨੇ ਦੀਆਂ ਗਲਾਂ ਹਰ ਕਿਸੇ ਨੂੰ ਦਸਦੇ ਫਿਰਦੇ ਹਾਂ ? ਕੋਣ ਹੋ ਤੁਸੀਂ ?
ਮਾਧਵੀ-ਮੇਰਾ ਨਾਂ ਮਾਧਵੀ ਨਾਥ ਸਰਕਾਰ ਹੈ। ਰਾਜ ਪੁਰ ਵਿਚ ਮੇਰਾ ਘਰ ਹੈ । ਕੋਈ ਪਤਾ ਵੀ ਏ ਮੇਰੀ ਤਾਬਿਆ ਵਿਚ ਕਿਨੇ ਲਾਠੀ ਬੰਦ ਜਵਾਨ ਹਨ ?
ਪੋਸਟ ਮਾਸਟਰ ਡਰ ਗਿਆ। ਮਾਧਵੀ ਨਾਥ ਦਾ ਨਾਂ ਅਰ ਪ੍ਰਤਾਪ ਉਹ ਜਾਣਦਾ ਸੀ । ਇਸ ਲਈ ਚੁਪ ਹੋ ਰਿਹਾ।
ਮਾਧਵੀ-ਜੋ ਮੈਂ ਪੁਛਦਾ ਹਾਂ ਸਚ ਸਚ ਦਸ ਦਵੋ, ਖਬਰਦਾਰ ਜੋ ਕੁਛ ਲੁਕਾਇਆ ਤੇ। ਲੁਕਾਨੇ ਨਾਲ ਇਕ ਕੌਡੀ ਵੀ ਨਹੀਂ ਦਵਾਂਗਾ। ਅਤੇ ਜੇ ਝੂਠ ਬੋਲੋਗੇ ਯਾ ਨਾ ਦਸੋਗੇ ਤਾਂ ਤੇਰੇ ਘਰ ਵਿੱਚ ਅਗ ਲਵਾ ਦੇਵਾਂਗਾ । ਤਰਾ ਡਾਕਖਾਨਾ ਲਟਵਾ ਦੇਵਾਂਗਾ । ਅਤੇ ਅਦਾਲਤ ਵਿਚ ਸਾਬਤ ਕਰਵਾ ਦਵਾਂਗਾ ਕਿ ਤੂੰ ਹੀ ਆਪਣੇ ਆਦਮੀਆਂ ਕੋਲੋਂ ਸਰਕਾਰੀ ਰੁਪਇਆ ਲੁਟਵਾਇਆ ਹੈ । ਬੋਲੋ, ਹੁਣ ਤੇ ਦਸੋਗੇ ?
ਪੋਸਟ ਮਾਸਟਰ ਥਰ ਥਰ ਕੰਬਨ ਲਗਾ । ਬੋਲਿਆ-ਤੁਸੀਂ ਨਾਰਾਜ਼ ਕਿਉਂ ਹੋ ਰਹੇ ਹੋ ? ਮੈਂ ਤੁਹਾਨੂੰ ਜਾਣਦਾ ਨਹੀਂ ਸਾਂ। ਦੂਸਰਾ ਕੋਈ ਸਮਝ ਕੇ ਹੀ ਮੈਂ ਇਸ ਤਰਾਂ ਕੀਤਾ ਹੈ। ਜਦ ਤੁਸੀਂ ਆਏ ਹੋ ਤਾਂ ਜੋ ਕੁਛ ਪੁਛੋਗੇ ਮੈਂ ਸਹੀ ਸਹੀ ਦਸ ਦੇਵਾਂਗਾ।
ਮਾਧਵੀ-ਕਿਨੇ ਦਿਨਾਂ ਪਿਛੋਂ ਬ੍ਰਹਮਾਨੰਦ ਦੀ ਚਿਠੀ ਔਂਂਦੀ ਹੈ?

੧੨੪