ਪੰਨਾ:ਵਸੀਅਤ ਨਾਮਾ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਤੀਵਾਂ ਕਾਂਡ

ਹਸਦਾ ਹੋਇਆ ਮਾਧਵੀ ਨਾਥ ਵਾਪਸ ਆ ਗਿਆ। ਉਸ ਨੇ ਲੋਕਾਂ ਕੋਲੋਂ ਰਾਣੀ ਤੇ ਗੁਬਿੰਦ ਲਾਲ ਦੀਆਂ ਸਾਰੀਆਂ ਗਲਾਂ ਸੁਣ ਲਈਆਂ ਸਨ । ਮਾਧਵੀ ਨਾਥ ਨੇ ਇਹ ਨਿਸਚਾ ਕਰ ਲਿਆ ਕਿ ਰਾਣੀ ਅਤੇ ਗਬਿੰਦ ਲਾਲ ਦੋਵੇਂ ਇਕੋ ਜਗਾ ਗੁਪਤ ਰੂਪ ਨਾਲ ਰਹਿੰਦੇ ਹਨ । ਬ੍ਰਹਮਾ ਨੰਦ ਦੀ ਅਵਸਥਾ ਉਹਨਾਂ ਨੂੰ ਭਲੀ ਭਾਂਤ ਮਾਲੂਮ ਸੀ, ਜਾਣਦੇ ਸਨ ਕਿ ਰਾਣੀ ਬਗੈਰ ਉਸਦਾ ਕੋਈ ਨਹੀਂ। ਜਦੋਂ ਡਾਕਖਾਨਿਓਂਂ ਪਤਾ ਲਗ ਗਿਆ ਕਿ ਹਰ ਮਹੀਨੇ ਬ੍ਰਹਮਾ ਨੰਦ ਦੇ ਨਾਂ ਰਜਿਸਟਰੀ ਚਿਠੀ ਔਂਦੀ ਹੈ, ਤਾਂ ਉਹ ਸਮਝ ਗਿਆ, ਕਿ ਰਾਣੀ ਜਾਂ ਗੁਬਿੰਦ ਲਾਲ ਉਸਨੂੰ ਹਰ ਮਹੀਨੇ ਖਰਚ ਭੇਜਦਾ ਹੈ। ਪ੍ਰਸਾਦ ਪੁਰ ਚੋਂ ਚਿਠੀ ਔਂਦੀ ਹੈ, ਜ਼ਰੂਰ ਉਹ ਪ੍ਰਸਾਦ ਪੁਰ ਜਾਂ ਕਿਤੇ ਆਸ ਪਾਸ ਰਹਿੰਦੇ ਹਨ । ਪਰ ਇਸ ਗਲ ਨੂੰ ਪਕਾ ਕਰਨ ਲਈ ਉਸ ਨੇ ਇਕ ਆਦਮੀ ਥਾਣੇ ਭੇਜਿਆ । ਸਬ ਇਨਸਪੈਕਟਰ ਨੂੰ ਲਿਖ ਭੇਜਿਆ ਕਿ ਇਕ ਸਿਪਾਹੀ ਭੇਜ ਦੇਵੋ ਬਹੁਤ ਸਾਰਾ ਚੋਰੀ ਦਾ ਮਾਲ ਬਰਾਮਦ ਕਰਨਾ ਹੈ ।

ਸਬ ਇਨਸਪੈਕਟਰ ਮਾਧਵੀ ਨਾਥ ਨੂੰ ਜਾਣਦਾ ਸੀ ਅਰ ਉਸ ਕੋਲੋਂ ਡਰਦਾ ਵੀ ਸੀ । ਚਿਠੀ ਦੇਖਦਿਆਂ ਹੀ ਉਸ ਨੇ ਨਰਿੰਦਰ ਸਿੰਘ ਨਾਂ ਦੇ ਸਿਪਾਹੀ ਨੂੰ ਭੇਜ ਦਿਤਾ।

ਮਾਧਵੀ ਨਾਥ ਨੇ ਨਰਿੰਦਰ ਸਿੰਘ ਦੇ ਹਥ ਦੋ ਰੁਪਏ ਦੇ ਕੇ ਕਿਹਾ--ਵੀਰ, ਹਿੰਦੀ ਮਿੰਦੀ ਨ ਬੌਲੀਂਂ। ਜਿਸ ਤਰਾਂ ਕਹਾਂ ਉਸ ਤਰਾਂ ਕਰੀਂ। ਉਸ ਦਰਖਤ ਦੇ ਥਲੇ ਜਾ ਕੇ ਲੁਕ ਜਾ। ਪਰ ਖਲੋਨਾ ਇਸ ਤਰਾਂ ਹੈ ਕਿ ਉਥੋਂ ਤੂੰ ਚੰਗੀ ਤਰਾਂ ਦਿਸ ਸਕੇਂਂ। ਹੋਰ ਕੁਛ ਨਹੀਂ ਕਰਨਾ!

੧੨੬