ਪੰਨਾ:ਵਸੀਅਤ ਨਾਮਾ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਤਾਂ ਦੋ ਚਾਰ ਗਲਾਂ ਹੋ ਜਾਣ ਤੇ ਹੀ ਸਾਰਾ ਝਗੜਾ ਤਹਿ ਹੋ- ਜਾਏਗਾ।
ਗੁਬਿੰਦ- ਮੈਂ ਕੁਛ ਨਹੀਂ ਸੁਨਣਾ ਚਾਹੁੰਦਾ, ਫਿਰ ਵੀ ਜੋ ਕਹਿਣਾ ਚਾਹੁੰਦੇ ਹੋ ਜਲਦੀ ਕਹਿ ਕੇ ਚਲੇ ਜਾਉ।
ਪ੍ਰਕਾਸ਼ -ਦੋ ਗਲਾਂ ਵਿਚ ਹੀ ਸਭ ਕੁਛ ਖਤਮ ਕਰ ਦਿੰਦਾ ਹਾਂ। ਤੁਹਾਡੇ ਪਤਨੀ ਰਜਨੀ ਦਾਸੀ ਆਪਣੀ ਜਾਇਦਾਦ ਦਾ ਪਟਾ ਲਿਖਣਾ ਚਾਹੁੰਦੀ ਹੈ।
ਉਸ ਵੇਲੇ ਸੰਗੀਤ ਮਾਸਟਰ ਦਾਨਸ਼ਖਾਂ ਸਾਰੰਗੀ ਉਤੇ ਤਾਰ ਚੜ੍ਹਾ ਰਿਹਾ ਸੀ। ਉਹ ਇਕ ਨਾਲ ਤਾਰ ਚੜ੍ਹਾਨ ਅਤੇ ਦੂਸਰੇ ਹਥ ਦੀ ਉਂਗਲੀ ਨਾਲ ਗਿਨਣ ਲਗਾ-ਇਕ ਗੱਲ ਹੋਈ।
ਪ੍ਰਕਾਸ਼-ਅਤੇ ਮੈਂ ਹੀ ਉਹ ਪਟਾ ਲਿਖਾਵਾਂਗਾ।
ਦਾਨਸ਼ਖਾਂ ਉਂਗਲੀ ਤੇ ਗਿਣ ਕੇ-ਦੋ ਗਲਾਂ ਹੋਈਆਂ।
ਪ੍ਰਕਾਸ਼-ਇਸ ਦੇ ਲਈ ਮੈਂ ਤੁਹਾਡੇ ਘਰ ਹਰਿੰਦਰਾ ਪਿੰਡ ਗਿਆ ਸੀ।
ਦਾਨਸ਼ਖਾਂ-ਦੋ ਤੋਂ ਤਿੰਨ ਗਲਾਂ ਹੋਈਆਂ।
ਪ੍ਰਕਾਸ਼--ਉਸਤਾਦ ਜੀ ! ਕਿਉਂ ਵਿਚ ਬੋਲ ਰਹੇ ਹੋ ?
ਲਾਲ ਲਾਲ ਅਖਾਂ ਕਰਕੇ ਉਸਤਾਦ ਜੀ ਨੇ ਗੁਬਿਦ ਲਾਲ ਨੂੰ ਕਿਹਾ--ਬਾਬੂ ਸਾਹਿਬ, ਇਸ ਬਦਤਮੀਜ਼ ਆਦਮੀ ਨੂੰ ਇਥੋਂ ਹਟਾ ਦੇਵੋ। ਪਰ ਉਸ ਵੇਲੇ ਗੁਬਿੰਦ ਲਾਲ ਦਾ ਮਨ ਕਿਸੇ ਹੋਰ ਪਾਸੇ ਸੀ ਇਸ ਲਈ ਕੁਛ ਕਿਹਾ ਨਹੀਂ।
ਪ੍ਰਕਾਸ਼ ਬੋਲਿਆ--ਤੁਹਾਡੀ ਇਸਤਰੀ ਨੇ ਜਾਇਦਾਦ ਦਾ ਪਟਾ ਮੇਰੇ ਨਾਂ ਲਿਖਣਾ ਮਨਜ਼ੂਰ ਕਰ ਲਿਆ ਹੈ। ਪਰ ਇਸ ਵਿਚ ਤੁਹਾਡੀ ਰਾਏ ਲੈ ਲੈਣੀ ਵੀ ਜਰੂਰੀ ਏ। ਉਹ ਤੁਹਾਡਾ ਠਿਕਾਨਾ ਵੀ ਨਹੀਂ ਜਾਣਦੀ ਅਰ ਤੁਹਾਡੇ ਵਲ ਚਿਠੀ ਪਤਰ ਵੀ ਨਹੀਂ ਲਿਖਣਾ ਚਾਹੁੰਦੀ, ਇਸ ਲਈ ਤੁਹਾਡੇ ਰਾਏ ਲੈਣ ਦਾ ਭਾਰ ਉਸ ਨੇ ਮੇਰੇ ਉੱਤੇ ਸੁਟਿਆ ਹੈ । ਬੜੀ ਮੇਹਨਤ ਦੇ ਪਿਛੋਂ ਤੁਹਾਡੇ ਘਰ ਦਾ ਪਤਾ ਲਾ ਕੇ

੧੩੬