ਪੰਨਾ:ਵਸੀਅਤ ਨਾਮਾ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਹਮਾ ਨੰਦ ਨੇ ਨੋਟਾਂ ਨੂੰ ਉਲਟਾ ਪੁਲਟਾ ਕੇ ਦੇਖਣ ਦੇ ਪਿਛੋਂ ਕਿਹਾ-"ਇਨ੍ਹਾਂ ਨੂੰ ਲੈ ਕੇ ਮੈਂ ਕੀ ਕਰਾਂਗਾ?"

ਹਰ ਲਾਲ-"ਕੁਛ ਪੂੰਜੀ ਕਠੀ ਕਰੋ, ਦਸ ਰੁਪਏ ਮੋਤੀ ਗਵਾਲਨ ਨੂੰ ਦੇਵੋ।"

ਬ੍ਰਹਮਾ ਨੰਦ-"ਭਈ ਗਵਾਲੇ ਗਵੁਲੇ ਨਾਲ ਮੇਰਾ ਕੀ ਕੰਮ, ਮੇਰੇ ਕੀਤਿਆਂ ਕੁਛ ਨਹੀਂ ਹੋਵੇਗਾ।"

ਆਪਣੀ ਧੁਨ ਦਾ ਪੱਕਾ ਹਰ ਲਾਲ ਬੋਲਿਆ-"ਇਕੋ ਤਰ੍ਹਾਂ ਦੀਆਂ ਦੋ ਕਲਮਾਂ ਬਣਾਓ।"

"ਹਛਾ ਭਾਈ ਜੋ ਕਹਾਂਗਾ ਓਹੋ ਕਰਾਂਗਾ।"

ਇਹ ਕਹਿਕੇ ਬਹਮਾ ਨੰਦ ਨੇ ਇਕੋ ਤਰਾਂ ਦੀਆਂ ਦੋ ਕਲਮਾਂ ਤਿਆਰ ਕੀਤਆਂ ਅਤੇ ਲਿਖ ਕੇ ਦੇਖਿਆ ਕਿ ਦੋਵਾਂ ਨਾਲ ਇਕੇ ਤਰ੍ਹਾਂ ਦੀ ਲਿਖਾਈ ਹੁੰਦੀ ਹੈ ਕਿ ਨਹੀਂ। ਤਸੱਲੀ ਹੋ ਗਈ ਤਾਂ ਹਰ ਲਾਲ ਬੋਲਿਆ-"ਇਕ ਕਲਮ ਨੂੰ ਸੰਦੂਕ ਵਿਚ ਬੰਦ ਰਖੋ, ਜਦ ਵਸੀਅਤ ਨਾਮਾ ਲਿਖਣ ਜਾਓ ਤਾਂ ਇਕ ਕਲਮ ਨੂੰ ਨਾਲ ਲੈ ਜਾਓ, ਅਰ ਇਸੇ ਨਾਲ ਵਸੀਅਤ ਨਾਮਾ ਲਿਖਣਾ। ਦੂਸਰੀ ਨਾਲ ਇਕ ਹੋਰ ਲਿਖਾ ਪੜੀ ਕਰਨੀ ਹੈ। ਤੁਹਾਡੇ ਪਾਸ ਸਿਆਹੀ ਚੰਗੇ ਤੇ ਹੈ?"

ਬ੍ਰਹਮਾ ਨੰਦ ਨੇ ਦਵਾਤ ਲਿਆ ਲਿਖ ਕੇ ਦਿਖਾਇਆ, ਹਰ ਲਾਲ ਨੇ ਕਿਹਾ, "ਹਾਂ ਚੰਗੀ ਹੈ, ਏਸੇ ਨਾਲ ਵਸੀਅਤ ਨਾਮਾ ਲਿਖਣਾ।"

ਬ੍ਰਹਮਾ ਨੰਦ-"ਕੀ ਤੁਹਾਡੇ ਘਰ ਕਲਮ ਦਵਾਤ ਨਹੀਂ ਹੈ ਜੋ ਮੈਕਿ ਉਸ ਜਾਵਾਂ?"

ਹਰ ਲਾਲ-"ਇਸ ਵਿਚ ਵੀ ਮੇਰਾ ਕੁਛ ਮਤਲਬ ਹੈ, ਨਹੀਂ ਆਇਆ ਏ। ਆ ਮੈਂ ਤੈਨੂੰ ਕਿਸ ਲਈ ਦੇਣਾ ਸੀ।"

ਅਜੇ ਨੰਦ-"ਮੈਂ ਵੀ ਇਹੋ ਸੋਚ ਰਿਹਾ ਹਾਂ। ਖੂਬ ਕਹਿੰਦਾ

"ਹਛਾ ਦੋਂ ਆਇਆ ਲਾਲ-"ਤੇਰੇ ਕਲਮ ਦਵਾਤ ਲੈ ਜਾਣ ਤੇ ਕੋਈ ਕੋਈ

੧੫