ਪੰਨਾ:ਵਸੀਅਤ ਨਾਮਾ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਲਈ ਦਿਲ ਕਰਦਾ ਹੈ ਫਿਰ ਹਰਿੰਦਰਾ ਪਿੰਡ ਜਾ ਕੇ ਇਹ ਕਾਲਾ ਮੂੰਹ ਦਿਖਾਵਾਂ, ਨਹੀਂ ਤੇ ਖਾਣ ਨੂੰ ਕੁਛ ਨਹੀਂ ਮਿਲੇਗਾ। ਬਿਨਾਂ ਅਪਰਾਧ ਜ ਤੇਰਾ ਤਿਆਗ ਕਰ ਪਰ-ਇਸਤਰੀ ਦਾ ਪ੍ਰੇਮੀ ਬਣਿਆ, ਇਸਤਰੀ ਹਤਿਆ ਤਕ ਕੀਤੀ, ਉਸ ਨੂੰ ਹੁਣ ਸ਼ਰਮ ਕਿਸਦੀ ? ਜੋ ਦਾਨੇ ਨੂੰ ਤਰਸ ਰਿਹਾ ਹੈ, ਉਸ ਨੂੰ ਸ਼ਰਮ ਕਿਸ ਦੀ ? ਮੈਂ ਆਪਣਾ ਕਾਲਾ ਮੂੰਹ ਦਿਖਾ ਸਕਦਾ ਹਾਂ--ਪਰ ਤੂੰ ਤੇ ਜਾਇਦਾਦ ਦੀ ਮਾਲਕਨ ਹਾਂ, ਘਰ ਤੇਰਾ ਹੈ, ਮੈਂ ਤੈਨੂੰ ਨਜ਼ਟ ਕੀਤਾ ਹੈ-ਕੀ ਤੂੰ ਰਹਿਣ ਲਈ ਮੈਨੂੰ ਜਗਾ ਦੇਵੇਂਗੀ ?
ਪੇਟ ਦੀ ਅਗ ਤੋਂ ਸੜ ਕੇ ਤੇਰੀ ਸ਼ਰਣ ਚਾਹੁੰਦਾ ਹਾਂ, ਦੇਵੇਂਗੀ ਯਾ ਨਹੀਂ ?
ਚਿਠੀ ਲਿਖ ਫਿਰ ਸੋਚ ਵਿਚਾਰ ਕੇ ਗੁਬਿੰਦ ਲਾਲ ਨੇ ਉਹ ਡਾਕ ਵਿਚ ਪਾ ਦਿਤੀ। ਠੀਕ ਸਮੇਂ ਤੇ ਚਿਠੀ ਰਜਨੀ ਨੂੰ ਮਿਲ ਗਈ।
ਚਿਠੀ ਦੇਖਦੇ ਹੀ ਰਜਨੀ ਨੇ ਗੁਬਿੰਦ ਲਾਲ ਦੇ ਹਥਾਂ ਦੀ ਲਿਖਤ ਪਛਾਨ ਲਈ। ਚਿਠੀ ਖੋਲ੍ਹ ਕੇ ਸੋਣ ਵਾਲੇ ਕਮਰੇ ਵਿੱਚ ਜਾ, ਰਜਨੀ ਨੇ ਦਰਵਾਜ਼ਾ ਬੰਦ ਕਰਲਿਆ। ਤਦ ਇਕਾਂਤ ਵਿਚ ਬੈਠ ਅਥਰੂਆਂ ਦੀ ਲੜੀ ਪਰੋਂਦੀ ਹੋਈ ਰਜਨੀ ਨੇ ਉਸ ਨੂੰ ਪੜਿਆ। ਇਕ ਵਾਰ, ਦੋ ਵਾਰ, ਸੋ ਵੀਰ, ਹਜਾਰ ਵਾਰ ਪੜਿਆ। ਉਸ ਦਿਨ ਰਜਨੀ ਨੇ ਦਰਵਾਜਾ ਨਹੀਂ ਖੋਲਿਆ। ਜੇ ਰੋਟੀ ਖਾਨ ਲਈ ਉਸ ਨੂੰ ਕਹਿਣ ਆਈ ਤਾਂ ਰਜਨੀ ਨੇ ਜਵਾਬ ਦਿਤਾ-ਮੈਨੂੰ ਬੁਖਾਰ ਚੜਿਆ ਹੈ ਅਜ ਨਹੀਂ ਖਾਵਾਂਗੀ । ਸਾਰੇ ਜਾਣਦੇ ਸਨ ਕਿ ਰਜਨੀ ਨੂੰ ਰੋਜ ਬੁਖਾਰ ਹੋ ਜਾਂਦਾ ਹੈ।
ਦੂਜੇ ਦਿਨ ਰਜਨੀ ਜਦੋਂ ਸੋ ਕੇ ਉਠੀ, ਤਾਂ ਸਚ ਮੁਚ ਬੁਖਾਰ ਹੋ ਗਿਆ ਸੀ। ਪਰ ਉਸ ਵੇਲੇ ਦਿਲ ਠਿਕਾਨੇ ਸੀ । ਪਹਿਲੇ ਹੀ ਉਸ ਨੇ ਪਕਾ ਕਰ ਲਿਆ ਸੀ ਕਿ ਚਿਠੀ ਦਾ ਕੀ ਜਵਾਬ ਲਿਖਾਂਗੀ, ਸੋ ਵਾਰ ਹਜਾਰ ਵਾਰ ਉਸ ਨੇ ਸੋਚ ਕੇ ਪਕਾ ਕੀਤਾ ਸੀ । ਹੁਣ ਕੁਛ

੧੬੨