ਪੰਨਾ:ਵਸੀਅਤ ਨਾਮਾ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਬਿੰਦ ਲਾਲ ਨੇ ਪੁਛਿਆ-ਏਸੇ ਜਗ੍ਹਾ, ਏਸੇ ਵੇਲੇ ਕੀ ਹੋਇਆ ਰਾਣੀ ?
ਉਸ ਨੇ ਸੁਣਿਆ ਰਾਣੀ ਕਹਿ ਰਹੀ ਏ-ਏਸੇ ਜਗ੍ਹਾ ਏਸੇ ਵੇਲੇ ਮੈਂ ਡੁਬ ਗਈ ਸਾਂ।
ਆਪਣੇ ਹੀ ਮਨ ਵਿਚ ਪੈਦਾ ਹੋਈ ਇਹ ਗਲ ਸੁਣ ਕੇ ਗੁਬਿੰਦ ਲਾਲ ਨੇ ਪੁਛਿਆ-ਤੇ ਮੈਂ ਵੀ ਡੁਬਾਂ ?
ਉਤਰ ਸੁਣਿਆ-ਹਾਂ ਆ ਜਾਉ । ਸਵਰਗ ਵਿਚ ਬੈਠੀ ਰਜਨੀ ਸਾਡਾ ਦੋਵਾਂ ਦਾ ਉਧਾਰ ਕਰੇਗੀ। ਪ੍ਰਾਸਚਿਤ ਕਰੋ, ਮਰੋ ।
ਗੁਬਿੰਦ ਲਾਲ ਨੇ ਅਖਾਂ ਮੀਟੀਆਂ । ਉਸ ਦਾ ਸਰੀਰ ਭਾਰਾ ਹੋ ਗਿਆ । ਉਹ ਥਕ ਗਿਆ ਸੀ, ਬੇਹੋਸ਼ ਹੋ ਕੇ ਪੌੜੀ ਤੇ ਡਿਗ ਪਿਆ । ਬੇਹੋਸ਼ੀ ਵਿਚ ਹਿਰਦੇ ਦੀਆਂ ਅਖਾਂ ਨਾਲ ਉਸ ਨੇ ਦੇਖਿਆ ਰਾਣੀ ਦੀ ਮੂਰਤ ਹਨੇਰੇ ਵਿਚ ਮਿਲ ਗਈ । ਤਦ ਚਾਰੇ ਦਿਸ਼ਾਵਾਂ ਨੂੰ ਰੋਸ਼ਨ ਕਰਦੀ ਹੋਈ ਰਜਨੀ ਦੀ ਮੂਰਤ ਸਾਮਨੇ ਆ ਖੜੀ ਹੋਈ।
ਰਜਨੀ ਦੀ ਮੂਰਤ ਨੇ ਕਿਹਾ-ਕਿਉਂ ਮਰੋਗੇ ? ਮਰੋ ਨਹੀਂ । ਮੈਂ ਮਰ ਗਈ ਹਾਂ ਇਸ ਲਈ ਮਰਨਾ ਚਾਹੁੰਦੇ ਹੋ ? ਮੇਰੇ ਨਾਲੋਂ ਵੀ ਕੋਈ ਪਿਆਰਾ ਹੈ ਬਚਨ ਤੇ ਉਸ ਨੂੰ ਪਾਵੋਗੇ ।
ਗੁਬਿੰਦ ਲਾਲ ਰਾਤ ਭਰ ਬੇਹੋਸ਼ ਪਿਆ ਰਿਹਾ। ਸਵੇਰੇ ਪਤਾ ਕਰਕੇ ਉਸ ਦੇ ਆਦਮੀ ਉਸ ਨੂੰ ਘਰ ਲੈ ਗਏ। ਗਬਿੰਦ ਲਾਲ ਦੀ ਹਾਲਤ ਦੇਖ ਕੇ ਮਾਧਵੀ ਨਾਥ ਦਾ ਵੀ ਦਿਲ ਪਸੀਜ ਗਿਆ । ਸਾਰਿਆਂ ਮਿਲ ਕੇ ਉਸ ਦੀ ਦਵਾ ਕਰਾਈ । ਦੋ ਤਿੰਨ ਮਹੀਨਿਆਂ ਪਿਛੋਂ ਗੁਬਿੰਦ ਲਾਲ ਤਕੜਾ ਹੋਇਆ ।
ਸਾਰੇ ਆਸ਼ਾ ਕਰਦੇ ਸਨ ਕਿ ਉਹ ਘਰ ਰਹੇਗਾ । ਪ੍ਰੰਤੂ ਗੁਬਿੰਦ ਲਾਲ ਨੇ ਇਦਾਂ ਨ ਕੀਤਾ। ਇਕ ਰਾਤ ਉਹ ਕਿਸੇ ਨੂੰ ਕੁਛ ਕਹੇ ਸੁਣੇ ਬਿਨਾਂ ਹੀ ਕਿਤੇ ਚਲਾ ਗਿਆ। ਫਿਰ ਕਿਸੇਨੂੰ ਉਸਦੀ ਖਬਰ ਨ ਮਿਲੀ।
ਸਤ ਸਾਲ ਲੰਘ ਜਾਣ ਤੇ ਉਸਦਾ ਸਰਾਧ ਹੋਇਆ।


੧੭੪