ਪੰਨਾ:ਵਸੀਅਤ ਨਾਮਾ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਲਾਲ-ਨਹੀਂ ਕਰ ਸਕਿਆ ?

ਬ੍ਰਹਮਾ ਨੰਦ-ਨਹੀਂ, ਮੈਂ ਤੇ ਹਿਚਕਚਾਨ ਲਗ ਪਿਆ ਸਾਂ।

ਹਰ ਲਾਲ-ਕੀ ਸਚ ਮੁਚ ਨਹੀਂ ਕਰ ਸਕੇ ?

ਬ੍ਰਹਮਾ ਨੰਦ-ਨਹੀਂ ਕਰ ਸਕਿਆ ਭਾਈ! ਇਹ ਲਓ ਆਪਣਾ ਜਾਲੀ ਵਸੀਅਤ ਨਾਮਾ ਤੇ ਐ ਲਓ ਆਪਣੇ ਨੋਟ।

ਇਹ ਕਹਿ ਬ੍ਰਹਮਾ ਨੰਦ ਨੇ ਜਾਲੀ ਵਸੀਅਤ ਨਾਮਾ ਤੇ ਪੰਜ ਸੌ ਰੁਪਏ ਦੇ ਨੋਟ ਸੰਦੂਕ ਵਿਚੋਂ ਕਢ ਦਿਤੇ। ਗੁਸੇ ਦੇ ਮਾਰੇ ਹਰ ਲਾਲ ਦੀਆਂ ਅਖਾਂ ਲਾਲ ਹੋ ਗਈਆਂ, ਬੁਲ ਕੰਬਨ ਲਗ ਪਏ, ਉਸ ਨੇ ਕਿਹਾ-

"ਮੂਰਖ! ਨਿਕੰਮੇ! ਜੋ ਕੰਮ ਇਕ ਇਸਤ੍ਰੀ ਕੋਲੋਂ ਹੋ ਸਕਦਾ ਹੈ ਉਹ ਤੂੰ ਨਹੀਂ ਕਰ ਸਕਿਆ। ਮੈਂ ਜਾਂਦਾ ਹਾਂ, ਪਰ ਯਾਦ ਰਖੀਂਂ ਇਸ ਗਲ ਦੀ ਜੇ ਕਿਤੇ ਬਾਹਰ ਭਿਨਕ ਪੈ ਗਈ ਤਾਂ ਤੇਰੀ ਜਾਨ ਦੀ ਖੈਰ ਨਹੀਂ।"

ਬ੍ਰਹਮਾ ਨੰਦ ਬੋਲਿਆ-ਇਸ ਦੀ ਚਿੰਤਾ ਨਾ ਕਰੋ, ਇਹ ਮੇਰੇ ਤੋਂ ਬਾਹਰ ਕਿਤੇ ਨਹੀਂ ਜਾ ਸਕਦੀ।

ਉਸ ਜਗ੍ਹਾ ਤੋਂ ਉਠ ਕੇ ਹਰ ਲਾਲ ਬ੍ਰਹਮਾ ਨੰਦ ਦੇ ਰਸੌਈ ਘਰ ਵਿਚ ਗਿਆ। ਛੋਟੇ ਹੁੰਦੇ ਤੋਂ ਹੀ ਹਰ ਲਾਲ ਉਥੇ ਔਂਂਦਾ ਜਾਂਦਾ ਸੀ। ਰਸੋਈ ਘਰ ਵਿਚ ਬ੍ਰਹਮਾ ਨੰਦ ਦੇ ਭਰਾ ਦੀ ਕੁੜੀ ਰਾਣੀ ਰਸੋਈ ਬਣਾ ਰਹੀ ਸੀ।

ਇਸ ਰਾਣੀ ਨਾਲ ਮੇਰਾ ਕੁਛ ਜ਼ਿਆਦਾ ਕੰਮ ਹੈ ਇਸ ਲਈ ਇਥੇ ਉਸ ਦੇ ਰੂਪ ਗੁਣ ਦੀ ਉਪਮਾ ਕਰਨੀ ਜ਼ਰੂਰੀ ਹੈ। ਪਰ ਅਜ ਕਲ ਰੂਪ ਦਸਣ ਦਾ ਬਜ਼ਾਰ ਕੁਝ ਨਰਮ ਹੈ, ਅਦਾ ਗੁਣ ਤੇ ਨਿਯਮ ਅਨੁਸਾਰ ਆਪਣੇ ਛਡ ਕੋਈ ਦੁਸਰੇ ਦੇ ਦਸਦਾ ਹੀ ਨਹੀਂ। ਫਿਰ ਵੀ ਕਹਿਣਾ ਹੀ ਪੈਂਦਾ ਹੈ ਕਿ ਰਾਣੀ ਦਾ ਉਭਰਿਆ ਹੋਇਆ ਜੋਬਨ ਚੌਧਵੀਂ ਦੇ ਚੰਦਰਮਾ ਵਰਗਾ ਰੂਪ ਠਾਠਾਂ ਮਾਰ ਰਿਹਾ ਸੀ। ਉਹ ਛੋਟੀ ਉਮਰ ਵਿਚ ਹੀ ਵਿਧਵਾ ਹੋ ਗਈ ਸੀ, ਪਰ ਜੋ ਵਿਧਵਾ ਨੂੰ ਨਹੀਂ ਸੀ

੨੦