ਪੰਨਾ:ਵਸੀਅਤ ਨਾਮਾ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੌਥਾ ਕਾਂਡ

ਉਸ ਦਿਨ ਰਾਤ ਨੂੰ ਅਠ ਵਜੇ ਕ੍ਰਿਸ਼ਨ ਕਾਂਤ ਆਪਣੇ ਸੌਣ ਦੇ ਕਮਰੇ ਵਿਚ ਤਕੀਏ ਦੇ ਸਹਾਰੇ ਪਲੰਗ ਤੇ ਬੈਠਾ ਹੁੱਕਾ ਪੀ ਰਿਹਾ ਸੀ, ਅਤੇ ਅਫੀਮ ਦੇ ਨਸ਼ੇ ਵਿਚ ਚੂਰ ਹੋਇਆ ਹੋਇਆ ਝੂਮ ਰਿਹਾ ਸੀ। ਏਸੇ ਵੇਲੇ ਰਾਣੀ ਕਮਰੇ ਵਿਚ ਆਈ ਅਰ ਬੋਲੀ, “ਵਡੇ ਦਾਦਾ, ਸੋ ਰਹੇ ਹੋ?"

ਕ੍ਰਿਸ਼ਨ ਕਾਂਤ ਨੇ ਊਂਘਦੇ ਹੋਇਆਂ ਕਿਹਾ-ਕੋਣ, ਨੰਦੀ! ਜਰਾ ਮਾਂਹ ਦੇਵ ਨੂੰ ਜਾ ਕੇ ਕਹੋ ਅਫੀਮ ਤੇ ਇਕੱਠੀ ਕਰ ਰਖੇ।

ਰਾਣੀ ਨੇ ਸਮਝਿਆ ਕ੍ਰਿਸ਼ਨ ਕਾਂਤ ਅਫੀਮ ਦੇ ਨਸ਼ੇ ਵਿਚ ਹੈ। ਹਸ ਕੇ ਬੋਲੀ-ਵਡੇ ਦਾਦਾ!

ਕ੍ਰਿਸ਼ਨ ਕਾਂਤ ਬਿਨਾ ਧੌਣ ਉਪਰ ਚੁਕਣ ਦੇ ਹੀ ਕਹਿਣ ਲਗਾ-ਹਾਂ ਠੀਕ ਕਹਿੰਦੇ ਹੋ, ਬਿਦਰਾ ਬਨ ਵਿਚ ਗਵਾਲਨ ਦੇ ਘਰੋਂ ਮਖਣ ਚੁਰਾ ਕੇ ਖਾਦਾ, ਤੇ ਅਜੇ ਤਕ ਉਸ ਦੀ ਕੀਮਤ ਨਹੀਂ ਚੁਕਾਈ।

ਰਾਣੀ ਖਿਲ ਖਿਲਾਕੇ ਹਸ ਪਈ। ਕਿਸ਼ਨ ਕਾਂਤ ਚੌਂਂਕ ਪਿਆ। ਉਸ ਨੇ ਸਿਰ ਚੁਕ ਕੇ ਦੇਖਿਆ ਅਰ ਕਿਹਾ-ਕੋਣ ਹੈ?

"ਮੈਂ ਹਾਂ ਰਾਣੀ, ਵਡੇ ਦਾਦਾ।"

ਕ੍ਰਿਸ਼ਨ ਕਾਂਤ-ਕੀ ਅਫੀਮ ਲੈਣ ਆਈ ਹੈਂ ?

ਰਾਣੀ-ਨਹੀਂ, ਜਿਸ ਚੀਜ਼ ਨੂੰ ਜਾਨ ਦੇ ਕੇ ਵੀ ਨਹੀਂ ਦੇ ਸਕਦੇ ਉਸ ਨੂੰ ਲੈਣ ਆਈ ਹਾਂ। ਮੈਨੂੰ ਚਾਚਾ ਜੀ ਨੇ ਭੇਜਿਆ ਹੈ।

ਕ੍ਰਿਸ਼ਨ ਕਾਂਤ-ਇਹ ਗਲ ਹੈ? ਅਫੀਮ ਵਾਸਤੇ ਨਾ?

ਰਾਣੀ-ਨਹੀਂ, ਵਡੇ ਦਾਦਾ, ਤੁਹਾਡੀ ਸੌਂਹ, ਮੈਨੂੰ ਅਫੀਮ ਨਹੀਂ ਚਾਹੀਦੀ। ਚਾਚਾ ਜੀ ਨੇ ਕਿਹਾ ਹੈ ਜੇਹੜਾ ਵਸੀਅਤ ਨਾਮਾ ਅਜ

੨੫