ਪੰਨਾ:ਵਸੀਅਤ ਨਾਮਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਹੁੰਦੀਆਂ। ਜਿਸ ਦੇ ਘਰ ਵਿਚ ਦਾਸੀਆਂ ਦਾ ਵਿਸ਼ਰਾਮ ਹੈ। ਉਸ ਘਰ ਵਿਚ ਰਜ ਕਰੁਖਸ਼ੇਤਰ ਦਾ ਜੰਗ, ਰੋਜ ਰਾਵਣ ਵਾਂਗ ਹੁੰਦਾ ਰਹਿੰਦਾ ਹੈ। ਕਈ ਦਾਸੀ ਭੀਮ ਸੈਣ ਦੀ ਰੂਪਣ ਹੋ, ਹਥ ਵਿਚ ਝਾੜੂ ਦਾ ਗੁਰਜ ਲੈ ਘਰ ਵਿਚ ਫਿਰ ਰਹੀ ਹੈ, ਕਈ ਦੁਰਯਧਨ ਰੂਪਣੀ ਹੋ, ਭੀਸ਼ਮ, ਕਰਣ, ਦਰੋਣ, ਵਰਗੇ ਬੀਰਾਂ ਨੂੰ ਫਿਟਕਾਰ ਰਹੀ ਏ। ਕੋਈ ਕੁੰਭਕਰਣ ਵਾਂਗ ਛੇ ਮਹੀਨੇ ਤਕ ਸੌਂ ਰਹੀ ਹੈ।

ਬ੍ਰਹਮਾ ਨੰਦ ਦੇ ਘਰ ਇਹ ਸਾਰੀਆਂ ਆਫਤਾਂ ਨਹੀਂ ਸਨ। ਏਸੇ ਲਈ ਭਾਂਡੇ ਮਾਂਜਨੇ ਪਾਣੀ ਲਿਔਣਾ ਸਭ ਕੁਛ ਰਾਣੀ ਨੂੰ ਆਪ ਕਰਣਾ ਪੈਂਦਾ ਸੀ। ਸਾਰਾ ਕੰਮ ਖਤਮ ਕਰਕੇ ਸ਼ਾਮ ਨੂੰ ਰਾਣੀ ਪਾਣੀ ਲੈਣ ਜਾਂਦੀ ਸੀ। ਜਿਸ ਦਿਨ ਦੀ ਗਲ ਲਿਖ ਚੁਕਿਆ ਹਾਂ ਉਸ ਦੇ ਦੂਸਰੇ ਦਿਨ ਰਾਣੀ ਨਿਯਮ ਅਨੁਸਾਰ ਬਗਲ ਵਿਚ ਘੜਾ ਦਬਾ ਪਾਣੀ ਲੈਣ ਗਈ ਸੀ। ਬਾਬੂਆਂ ਦਾ ਇਕ ਤਲਾ ਸੀ ਜਿਸਦਾ ਨਾਂ ਬਾਰੂਨੀ ਸੀ, ਪਾਣੀ ਉਸਦਾ ਬਹੁਤ ਹੀ ਮਿਠਾ ਸੀ । ਰਾਣੀ ਉਸੇ ਵਿਚੋਂ ਪਾਣੀ ਲੈਣ ਜਾਇਆ ਕਰਦੀ। ਅਜ ਵੀ ਉਹ ਪਾਣੀ ਲੈਣ ਗਈ। ਰਾਣੀ ਕੱਲੀ ਹੀ ਜਾਇਆ ਕਰਦੀ। ਛੋਟੀਆਂ ਛੋਟੀਆਂ ਕੁੜੀਆਂ ਦਾ ਦਲ ਬੰਨ ਕੇ ਹੌਲੀ ਹੌਲੀ ਹਸਦੇ ਛੋਟੇ ਜਿਹੇ ਘੜੇ ਵਿਚ ਪਾਣੀ ਲਿਔਣਾ ਰਾਣੀ ਦੀ ਆਦਤ ਨਹੀਂ ਸੀ।

ਰਾਣੀ ਦਾ ਘੜਾ ਭਾਰਾ ਸੀ, ਉਹਦੀ ਚਾਲ ਢਾਲ ਵੀ ਭਾਰੀ ਸੀ। ਭਾਵੇਂ ਉਹ ਵਿਧਵਾ ਸੀ ਪਰ ਵਿਧਵਾ ਦੇ ਲਛਣ ਉਸ ਵਿਚ ਇਕ ਵੀ ਨਹੀਂ ਸਨ। ਬੁਲਾਂ ਤੇ ਪਾਨ ਦੀ ਲਾਲੀ, ਹਥਾਂ ਵਿਚ ਚੂੜੀਆਂ ਅਰ ਕਾਲੀ ਕਿਨਾਰੀ ਦੀ ਧਤੀ ਉਹ ਹਮੇਸ਼ਾਂ ਪਹਿਨਦੀ ਸੀ। ਮੋਢਿਆਂ ਤੇ ਕਾਲੀਆਂ ਨਾਗਨਾਂ ਵਾਂਗ ਸੁੰਦਰ ਲਿਟਾਂ ਲਮਕ ਰਹੀਆਂ ਸਨ। ਬਗਲ ਵਿਚ ਪਿਤਲ ਦੀ ਕਲਸੀ ਸੀ। ਰਾਣੀ ਦੇ ਹੌਲੀ ਹੌਲੀ ਚਲਣ ਨਾਲ ਉਸਦੀ ਕਲਸੀ ਵਿਚ ਦਾ ਪਾਣੀ ਵੀ ਨਚ ਰਿਹਾ ਹੁੰਦਾ, ਦਰਖਤ ਤੋਂ ਡਿਗਦੇ ਫੁਲਾਂ ਵਾਂਗ ਉਸ ਦੇ ਪੈਰ ਵੀ ਹੌਲੀ ਹੌਲੀ ਜਮੀਨ ਤੇ ਪੈਂਦੇ। ਸੁੰਦਰ ਰਾਣੀ ਪਾਣੀ ਲੈਣ ਜਾ ਰਹੀ ਸੀ ਕਿ ਉਸੇ ਵੇਲੇ

੩੨