ਪੰਨਾ:ਵਸੀਅਤ ਨਾਮਾ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੈਠ ਕੇ ਕਿਉਂ ਰੋਣ ਲਗ ਪਈ-ਮੈਂ ਨਹੀਂ ਜਾਣਦਾ। ਮੈਂ ਇਸਤਰੀ ਦੇ ਮਨ ਦੀ ਗਲ ਕਿਸ ਤਰਾਂ ਦਸਾਂ? ਫਿਰ ਵੀ ਮੈਨੂੰ ਸੰਦੇਹ ਹੈ ਕਿ ਇਸ ਦੁਸ਼ਟਾ ਕੋਇਲ ਨੇ ਰਾਣੀ ਨੂੰ ਰੁਵਾਇਆ ਹੈ।


ਸਤਵਾਂ ਕਾਂਡ

ਬਾਰੂਨੀ ਤਲਾ ਨੂੰ ਲੈ ਕੇ ਮੈਂ ਬੜੇ ਝਮੇਲੇ ਵਿਚ ਪੈ ਗਿਆ-ਮੈਂ ਉਸ ਦਾ ਪੂਰੀ ਤਰਾਂ ਵਰਨਣ ਨਹੀਂ ਕਰ ਸਕਿਆ। ਤਲਾ ਬਹੁਤ ਵਡਾ ਹੈ। ਐਸ ਤਰਾਂ ਦਿਸ ਰਿਹਾ ਹੈ ਜਿਸ ਤਰਾਂ ਘਾ ਦੇ ਫਰੇਮ ਵਿਚ ਜੜਿਆ ਹੋਇਆ ਨੀਲੇ ਰੰਗ ਦਾ ਸ਼ੀਸ਼ਾ ਹੇ, ਅਰ ਘਾ ਦੇ ਚਾਰੇ ਪਾਸੇ ਬਗੀਚੇ ਦਾ ਫਰੇਮ ਹੈ। ਸਰਵਰ ਦੇ ਚਾਰੇ ਪਾਸੇ ਬਾਬੂਆਂ ਦੇ ਬਗੀਚੇ ਲਗੇ ਹੋਏ ਹਨ। ਉਸ ਫਰੇਮ ਵਿਚ ਲਾਲ, ਹਰੇ, ਪੀਲੇ, ਗੁਲਾਬੀ ਰੰਗ ਦੇ ਫੁੱਲ ਪਤੇ ਬੇਲ ਬੂਟੇ ਬਣੇ ਹਨ। ਵਿਚ ਵਿਚ ਛੋਟੇ ਛੋਟੇ ਬੰਗਲੇ ਇਕ ਵਡੇ ਹੀਰੇ ਵਾਂਗ ਡੁਬਦੇ ਹੋਏ ਸੂਰਜ ਦੇ ਪ੍ਰਕਾਸ਼ ਵਿਚ ਚਮਕ ਰਹੇ ਹਨ। ਵਿਚ ਵਿਚ ਉਹ ਕੋਇਲ ਬੋਲ ਰਹੀ ਹੈ। ਇਨਾਂ ਸਾਰਿਆਂ ਨੂੰ ਤੇ ਮੈਂ ਸਮਝਾ ਸਕਦਾ ਹਾਂ, ਪਰ ਉਸ ਅਕਾਸ਼ ਸਰੋਵਰ ਅਰ ਕਇਲ ਦੀ ਕੂਕ ਦੇ ਨਾਲ ਰਾਣੀ ਦੇ ਮਨ ਦੀ ਗੱਲ ਮੈਂ ਨਹੀਂ ਦਸ ਸਕਦਾ। ਇਸੇ ਲਈ ਤੇ ਕਹਿ ਰਿਹਾ ਹਾਂ ਕਿ ਇਸ ਬਾਰੂਨੀ ਤਲਾ ਨੂੰ ਲੈ ਕੇ ਮੈਂ ਬੜੇ ਝਮੇਲੇ ਵਿਚ ਪੈ ਗਿਆ ਹੈ।

ਮੈਂ ਵੀ ਝਮੇਲੇ ਵਿਚ ਪਿਆ ਹਾਂ ਅਤੇ ਗੁਬਿੰਦ ਲਾਲ ਵੀ ਝਮੇਲੇ ਵਿਚ ਪਿਆ ਹੈ। ਗੁਬਿੰਦ ਲਾਲ ਖੜੋਤਾ ਖੜਤਾ ਦੇਖ ਰਿਹਾ ਸੀ ਕਿ ਰਾਣੀ ਤਲਾ ਦੇ ਕੰਢੇ ਬੈਠੀ ਰ ਰਹੀ ਹੈ। ਗੁਬਿੰਦ ਲਾਲ ਨੇ ਸਚਿਆ ਕਿ ਪਿੰਡ ਦੀ ਕਿਸੇ ਕੁੜੀ ਨਾਲ ਝਗੜ ਕੇ ਏਥੇ ਆ ਰੋ ਪਈ

੩੪