ਪੰਨਾ:ਵਸੀਅਤ ਨਾਮਾ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਰਵਾਂ ਕਾਂਡ

ਗੁਬਿੰਦ ਲਾਲ ਨੇ ਕਮਰੇ ਵਿਚ ਆਕੇ ਦੇਖਿਆ ਕਿ ਰਜਨੀ ਰਾਣੀ ਨੂੰ ਲੈ ਚੁਪ ਚਾਪ ਬੈਠੀ ਹੈ। ਉਸ ਦੀ ਮਦਦ ਕਰਨ ਦੀ ਇਛਿਆ ਤੇ ਸੀ ਪਰ ਕ੍ਰਿਸ਼ਨ ਕਾਂਤ ਦੇ ਸਾਮਨੇ ਕੀ ਕਹੇਗੀ ਉਸਦੀ ਹਿੰੰਮਤ ਨ ਪਈ। ਇਸ ਲਈ ਉਹ ਕੁਛ ਬੋਲ ਨ ਸਕੀ। ਗੁਬਿੰਦ ਲਾਲ ਨੂੰ ਔਂਦੇ ਦੇਖ, ਰਜਨੀ ਮਨ ਵਿਚ ਬੋਲੀ-ਚਲੋ ਜਿਮੇਂਂਵਾਰੀ ਤੋਂ ਛੁੱਟੀ ਮਿਲੀ। ਜਲਦੀ ਨਾਲ ਉਸਨੇ ਪਤੀ ਨੂੰ ਇਸ਼ਾਰੇ ਨਾਲ ਬੁਲਾਇਆ। ਗੁਬਿੰਦ ਅੰਦਰ ਆ ਗਿਆ ਤਾਂ ਰਜਨੀ ਨੇ ਹੌਲੀ ਜਹੇ ਪੁਛਿਆ-ਰਾਣੀ ਏਥੇ ਕਿਉਂ?

ਗੁਬਿੰਦ--ਮੈਂ ਇਕਾਂਤ ਵਿਚ ਇਸ ਕੋਲੋਂ ਕੁਛ ਪੁਛਾਂਗਾ, ਇਸ ਦੇ ਬਾਹਦ ਜੋ ਕੁਛ ਇਸ ਦੇ ਭਾਗਾਂ ਵਿਚ ਲਿਖਿਆ ਹੋਵੇਗਾ, ਭੁਗਤੇਗੀ।

ਰਜਨੀ-ਕੀ ਪੁਛੋਗੇ?

ਗੁਬਿੰਦ-ਇਸ ਦੇ ਦਿਲ ਦੀ ਗਲ। ਜੇ ਤੈਨੂੰ ਇਸ ਕੋਲ ਇਕੱਲਾ ਮੈਨੂੰ ਛਡਨ ਦਾ ਡਰ ਹੋਵੇ ਤਾਂ ਲੁਕ ਕੇ ਸੁਣ ਲਈਂਂ ਕਿ ਮੈਂ ਕੀ ਗਲਾਂ ਕਰ ਰਿਹਾ ਹਾਂ।

ਰਜਨੀ ਸ਼ਰਮਾ ਗਈ, ਸਿਰ ਨੀਵਾਂ ਕਰ ਉਹ ਉਥੋਂ ਖਿਸਕ ਗਈ। ਰਸੋਈ ਘਰ ਵਿਚ ਜਾ ਕੇ ਪਿਛੋਂ ਦੀ ਰਸੋਈਦਾਰਨ ਦਾ ਜੜਾ ਖਿਚ ਕੇ ਬੋਲੀ- "ਮਿਸ਼ਰਾਨੀ, ਕੋਈ ਰਸ ਭਰੀ ਕਹਾਣੀ ਤੇ ਸੁਣਾ।"

ਇਧਰ ਗੁਬਿੰਦ ਨੇ ਰਾਣੀ ਨੂੰ ਪੁਛਿਆ- "ਰਾਣੀ ਮੈਨੂੰ ਖੇਲ ਕੇ ਦਸੇਂਗੀ ਜੋ ਇਹ ਕੀ ਗਲ ਹੈ?" ਬੋਲਨ ਲਈ ਰਾਣੀ ਦੀ ਛਾਤੀ ਪਾਟ ਰਹੀ ਸੀ। ਪਰ ਉਹ ਵੀ ਕੰਨਿਆ ਸੀ ਜੋ ਜੀਊਂਦੇ ਜੀ ਬਲਦੀ

੫੫