ਪੰਨਾ:ਵਸੀਅਤ ਨਾਮਾ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸੇ ਡਾਕ ਵਿਚ ਹਰ ਵੀ ਕਈ ਖਤ ਆਏ ਸਨ। ਪਹਿਲੇ ਰਜਨੀ ਦਾ ਖਤ ਖੋਲਿਆ, ਪੜ੍ਹ ਕੇ ਕਿਨਾ ਹੀ ਚਿਰ ਚਿੰਤਾ ਵਿਚ ਪਏ ਰਹੇ। ਇਸ ਦੇ ਪਿਛੋਂ ਹੋਰ ਚਿਠੀਆਂ ਖੋਲ ਪੜਨ ਲਗੇ। ਉਹਨਾਂ ਵਿਚ ਬ੍ਰਹਮਾ ਨੰਦ ਘੋਸ਼ ਦੀ ਵੀ ਇਕ ਚਿਠੀ ਸੀ।

ਬ੍ਰਹਮਾ ਨੰਦ ਨੇ ਲਿਖਿਆ ਸੀ-

"ਭਾਈ ਜੀ,

"ਤਰੀ ਵਹੁਟੀ ਤੈਨੂੰ ਜਿਨਾ ਚਾਹੇ ਡਾਂਟ ਪਟ ਸਕਦੀ ਏ। ਤੇਰੇ ਨਾਲ ਲੜ ਝਗੜ ਸਕਦੀ ਹੈ। ਪਰ ਅਸੀਂ ਤੇ ਦੁਖੀ ਜੀਵ ਹਾਂ। ਸਾਡੇ ਉਤੇ ਏਨੇ ਜੁਲਮ ਕਿਉਂ ਕਰ ਰਹੀ ਏ? ਸਾਰੇ ਪਿੰਡ ਵਿਚ ਉਸ ਨੇ ਇਹ ਫੈਲਾ ਦਿਤਾ ਏ ਤੂੰ ਰਾਣੀ ਨੂੰ ਸਤ ਹਜ਼ਾਰ ਰੁਪਏ ਦੇ ਗਹਿਣੇ ਦਿਤੇ ਹਨ। ਹਰ ਵੀ ਕਿਨੇ ਤਰਾਂ ਦੀਆਂ ਗਲਾਂ ਮਸ਼ਹੂਰ ਕੀਤੀਆਂ ਹਨ ਜੋ ਕਿ ਲਿਖੀਆਂ ਨਹੀਂ ਜਾ ਸਕਦੀਆਂ। ਜੇ ਕੁਛ ਵੀ ਹੋਵੇ ਮੇਰੀ ਤੁਹਾਡੇ ਪਾਸ ਸ਼ਕਾਇਤ ਏ, ਤੁਸਾਂ ਹੀ ਇਸ ਦਾ ਫੈਸਲਾ ਕਰਨਾ, ਨਹੀਂ ਤੇ ਪਿੰਡ ਛਡ ਕੇ ਮੈਂ ਕਿਤੇ ਚਲਾ ਜਾਵਾਂਗਾ।"

ਗੁਬਿੰਦ ਲਾਲ ਫਿਰ ਹੈਰਾਨ ਹੋ ਗਿਆ-ਰਜਨੀ ਨੇ ਫੈਲਾਇਆ ਹੈ! ਇਸ ਦਾ ਕੁਛ ਮਤਲਬ ਨ ਸਮਝ ਗਬਿੰਦ ਲਾਲ ਨੇ ਉਸੇ ਦਿਨ ਸਾਰਿਆਂ ਨੂੰ ਕਹਿ ਦਿਤਾ ਕਿ ਇਥੋਂ ਦਾ ਪਾਣੀ ਮੈਨੂੰ ਮੁਆਫਿਕ ਨਹੀਂ ਆਇਆ, ਇਸ ਲਈ ਮੈਂ ਕਲ ਹੀ ਘਰ ਚਲਾ ਜਾਵਾਂਗਾ। ਬੇੜੀ ਤਿਆਰ ਰਖਣਾ।

ਦੂਜੇ ਦਿਨ ਬੇੜੀ ਤੇ ਚੜ੍ਹ, ਉਦਾਸ ਚਿਤ ਲੈ, ਗੁਬਿੰਦ ਲਾਲ ਆਪਣੇ ਘਰ ਵਲ ਤੁਰ ਪਿਆ।


੯੦