ਪੰਨਾ:ਵਹੁਟੀਆਂ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੮)

ਗੁਰਦੇਈ-(ਗੁੱਸੇ ਵਿਚ) ਇਸਤ੍ਰੀਆਂਂ ਦਾ ਸੁਭਾ ਭੈੜਾ ਨਹੀਂ, ਸਗੋਂ ਤੁਹਾਡੇ ਵਰਗੇ ਆਦਮੀਆਂ ਦਾ ਸੁਭਾ ਬੁਰਾ ਹੈ। ਤੁਹਾਡਾ ਕੋਈ ਧਰਮ ਨਹੀਂ, ਤੁਹਾਨੂੰ ਦੂਜਿਆਂ ਦੇ ਦੁਖ ਦੀ ਕੋਈ ਪਰਵਾਹ ਨਹੀਂ। ਤੁਸੀਂ ਕੇਵਲ ਆਪਣੀ ਖੁਸ਼ੀ ਦੇ ਚਾਹਵਾਨ ਹੋ ਅਤੇ ਵਿਚਾਰੀਆਂ ਇਸਤ੍ਰੀਆਂ ਦੀ ਜਾਨ ਗੁਆਉਂਦੇ ਹੋ, ਨਹੀਂ ਤਾਂ ਤੁਹਾਡਾ ਮੇਰੇ ਘਰ ਬੈਠਣ ਕੀ ਕੰਮ ਸੀ? ਤੁਹਾਡਾ ਇਰਾਦਾ ਮੇਰਾ ਧਰਮ ਛੀਨ ਕਰਨ ਦਾ ਨਹੀਂ? ਤੁਸੀਂ ਮੈਨੂੰ ਵਿਭਚਾਰਣ ਸਮਝਿਆ ਹੈ ਨਹੀਂ ਤਾਂ ਤੁਸੀਂਂ ਕਦੀ ਵੀ ਏਥੇ ਬੈਠਣ ਦਾ ਹੌਸਲਾ ਨਾ ਕਰਦੇ, ਮੈਂ ਇਕ ਗਰੀਬ ਤੀਵੀਂ ਹਾਂ ਅਤੇ ਮਜ਼ੂਰੀ ਕਰਕੇ ਢਿੱਡ ਭਰਦੀ ਹਾਂ, ਮੈਨੂੰ ਇਹਨਾਂ ਕੁਕਰਮਾਂ ਵਾਸਤੇ ਵਿਹਲ ਨਹੀਂ। ਜੇ ਮੈਂ ਦੌਲਤ ਵਾਲੀ ਹੁੰਦੀ ਤਾਂ ਮੈਂ ਕਹਿ ਨਹੀਂ ਸਕਦੀ ਕਿ ਕੀ ਹੁੰਦਾ?( ਅਰਜਨ ਸਿੰਘ ਦੇ ਚਿਹਰੇ ਉਤੇ ਗੁਸੇ ਦੇ ਚਿੰਨ੍ਹ ਦਿਸਣ ਲਗੇ ਅਤੇ ਗੁਰਦੇਈ ਨੇ ਨਰਮ ਕੇ ਕਿਹਾ) ਤੁਹਾਡੀ ਸੁੰਦਰਤਾ ਨੇ ਮੈਨੂੰ ਨਕਾਰੀ ਕਰ ਦਿੱਤਾ ਹੈ ਪਰ ਤੁਸੀਂ ਮੈਨੂੰ ਬਾਜ਼ਾਰੀ ਔਰਤ ਨਹੀਂ ਸਮਝ ਸਕਦੇ, ਤੁਹਾਨੂੰ ਦੇਖਣ ਨਾਲ ਮੇਰਾ ਤਨ ਮਨ ਖਿੜ ਜਾਂਦਾ ਹੈ ਅਤੇ ਇਹੋ ਕਾਰਨ ਸੀ ਕਿ ਮੈਂ ਤੁਹਾਨੂੰ ਬੈਠਣੋ ਮਨ੍ਹਾ ਨਾ ਕੀਤਾ, ਨਿਰਸੰਦੇਹ ਮੈਂ ਤੁਹਾਨੂੰ ਮਨ੍ਹਾ ਨਹੀਂ ਕਰ ਸਕੀ ਪਰ ਫੇਰ ਵੀ ਤੁਹਾਨੂੰ ਏਥੇ ਬੈਠਣਾ ਯੋਗ ਨਹੀਂ ਸੀ। ਤੁਸੀਂ ਬੜੇ ਨਟ ਖਟ ਹੋ ਤੁਸੀਂਂ ਕੇਵਲ ਮੈਨੂੰ ਦੁਖ ਦੇਣ ਲਈ ਮੇਰੇ ਘਰ ਆਏ ਹੋ। ਬਸ ਹੁਣ ਛੇਤੀ ਚਲ ਜਾਓ।
ਅਰਜਨ ਹਿੰਘ-(ਬ੍ਰਾਂਡੀ ਦੀ ਬੋਤਲ ਮੂੰਹ ਨਾਲੋਂ ਲਾਹ ਕੇ) ਬਹੁਤ ਖੂਬ ਗੁਰਦੇਈ! ਤੂੰ ਬਹੁਤ ਸੋਹਣੀ ਤਕਰੀਰ ਕੀਤੀ