ਪੰਨਾ:ਵਹੁਟੀਆਂ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੯)

ਹੈ ਕੀ ਤੂੰ ਸਾਡੇ ਕਲੱਬ ਵਿਚ ਲੈਕਚਰ ਦੇਵੇਂਗੀ?
ਗੁਰਦੇਈ-(ਇਸ ਮਖੌਲ ਤੋਂ ਨਰਾਜ਼ ਹੋ ਕੇ) ਮੈਂ ਤੁਹਾਡਾ ਮਖੌਲ ਝੱਲ ਨਹੀਂ ਸਕਦੀ ਜੇਕਰ ਤੁਹਾਡੇ ਵਰਗੇ ਭੈੜੇ ਆਦਮੀ ਨਾਲ ਮੇਰਾ ਪਿਆਰ ਹੋਵੇ ਤਾਂ ਵੀ ਮੈਂ ਹਾਸੇ ਵਿਚ ਨਹੀਂ ਉਡਾਈ ਜਾ ਸਕਦੀ। ਮੈਂ ਨੇਕ ਨਹੀਂ ਹਾਂ ਅਤੇ ਨਾ ਹੀ ਮੈਂ ਜਾਣਦੀ ਹਾਂ ਕਿ ਨੇਕੀ ਕੀ ਹੁੰਦੀ ਹੈ? ਮੇਰਾ ਦਿਲ ਇਸ ਪਾਸੇ ਵਲ ਹੈ ਹੀ ਨਹੀਂ ਪਰ ਇਸ ਗੱਲ ਦਾ ਸਬੂਤ ਕਿ ਮੈਂ ਵਿਭਚਾਰਣ ਨਹੀਂ ਤਾਂ ਇਹ ਹੈ ਕਿ ਆਪਣੇ ਚਾਲ ਚਲਨ ਦੇ ਸਫੈਦ ਕਪੜੇ ਉੱਤੇ ਕਾਲਾ ਦਾਗ ਨਹੀਂ ਲਗਣ ਦਿਆਂਗੀ। ਜੇ ਤੁਹਾਨੂੰ ਮੇਰੇ ਨਾਲ ਪਰੇਮ ਹੁੰਦਾ ਤਾਂ ਨਿਰਸੰਦੇਹ ਮੈਨੂੰ ਇਸ ਗਲ ਦੀ ਲੋੜ ਨਾ ਪੈਂਦੀ। ਮੈਂ ਫੇਰ ਕਹਿੰਦੀ ਹਾਂ ਕਿ ਮੈਂ ਨੇਕ ਨਹੀਂ ਹਾਂ ਅਤੇ ਤੁਹਾਡੀ ਮੁਹੱਬਤ ਦੇ ਸਾਹਮਣੇ ਬਦਨਾਮੀ ਦੀ ਕੁਝ ਪਰਵਾਹ ਨਹੀਂ ਕਰਦੀ ਪਰ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਫੇਰ ਮੈਂ ਕਿਉਂ ਬਦਨਾਮੀ ਝੱਲਾਂ ਮੈਂ ਕਿਉਂ ਆਪਣੀ ਅਪਣੱਤ ਛੱਡਾਂ? ਜੇ ਇਕ ਜਵਾਨ ਤੀਵੀਂ ਤੁਹਾਡੇ ਜਾਲ ਵਿਚ ਫਸੇ ਤਾਂ ਤੁਸੀਂ ਉਸ ਨੂੰ ਛੱਡਣਾ ਕਦੇ ਵੀ ਪਸੰਦ ਨਾ ਕਰੋਗੇ ਅਤੇ ਇਸ ਤਰ੍ਹਾਂ ਜੇ ਕਰ ਮੈਂ ਵੀ ਤੁਹਾਡੀ ਪੂਜਾ ਆਰੰਭ ਦਿਆਂ ਤਾਂ ਤੁਸੀਂ ਪਰਵਾਨ ਕਰੋਗੇ ਪਰ ਤੁਸੀਂ ਮੈਨੂੰ ਬਹੁਤ ਛੇਤੀ ਭੁਲ ਜਾਉਗੇ ਅਤੇ ਜੇ ਕਦੀ ਯਾਦ ਵੀ ਕਰੋਗੇ ਤਾਂ ਆਪਣੇ ਮਿਤਰਾਂ ਦੇ ਸਾਹਮਣੇ ਮੇਰਾ ਨਾਮ ਲੈ ਕੇ ਮਖੌਲ ਉਡਾਇਆ ਕਰੋਗੇ। ਫੇਰ ਮੈਂ ਕਿਸ ਵਾਸਤੇ ਤੁਹਾਡੀ ਲੌਂਡੀ ਬਣਾਂ? ਜੇ ਕਦੀ ਅਜੇਹਾ ਦਿਨ ਆਇਆ ਕਿ ਤੁਸੀਂ ਮੇਰੇ ਨਾਲ ਪਰੇਮ ਕਰਨਾ ਸਿਖੇ ਤਾਂ ਮੈਂ ਤੁਹਾਡੀ ਦਾਸੀ ਹੋ ਜਾਵਾਂਗੀ।