ਪੰਨਾ:ਵਹੁਟੀਆਂ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੪)

ਸ਼ਾਦੀ ਜ਼ਰੂਰ ਕਰਾਂਗਾ। ਜੇ ਮੈਨੂੰ ਸਾਰੀ ਦੁਨੀਆਂ ਵੀ ਤਿਆਗ ਦੇਵੇ ਤਾਂ ਵੀ ਮੈਂ ਇਹ ਸ਼ਾਦੀ ਕਰਨੋਂ ਟਲ ਨਹੀਂ ਸਕਦਾ, ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗਾ ਅਤੇ ਹੁਣ ਵੀ ਨੀਮ ਸਦਾਈ ਦੇ ਦਰਜੇ ਤੋਂ ਘੱਟ ਨਹੀਂ ਹਾਂ ਤੁਹਾਡੇ ਲਈ ਮੈਨੂੰ ਇਸ ਕੰਮ ਤੋਂ ਬਾਜ਼ ਰਖਣ ਦਾ ਯਤਨ ਕਰਨਾ ਫ਼ਜ਼ੂਲ ਹੈ ਪਰ ਜੇ ਕਰ ਤੁਸੀਂ ਬਹਿਸ ਕਰਨੀ ਚਾਹੋ ਤਾਂ ਮੈਂ ਤਿਆਰ ਹਾਂ। ਜੇ ਕਰ ਕੋਈ ਆਦਮੀ ਵਿਧਵਾ ਵਿਆਹ ਨੂੰ ਅਯੋਗ ਆਖੇ ਤਾਂ ਉਹ ਅਜ ਕਲ ਦੇ ਵਡੇ ਵਡੇ ਵਿਦਵਾਨਾਂ ਦੇ ਲੇਖ ਅਤੇ ਪੁਸਤਕਾਂ ਪੜੇ। ਜੇ ਕਰ ਤੁਸੀਂ ਇਹ ਆਖੋ ਕਿ ਵਿਧਵਾ ਵਿਆਹ ਗੁਰਮਤ ਅਨੁਸਾਰ ਤਾਂ ਜਾਇਜ਼ ਹੈ ਪਰ ਸੋਸਾਇਟੀ ਵਿਚ ਅਜੇ ਇਸ ਦਾ ਰਵਾਜ ਨਹੀਂ ਹੋਇਆ ਅਤੇ ਜੇ ਮੈਂ ਅਜਿਹਾ ਕਰਾਂਗਾ ਤਾਂ ਬਰਾਦਰੀ ਵਿਚੋਂ ਛੇਕਿਆ ਜਾਵਾਂਗਾ ਤਾਂ ਏਸ ਦਾ ਉਤਰ ਇਹ ਹੈ ਕਿ ਏਥੋਂ ਦੀ ਬਰਾਦਰੀ ਦਾ ਚੌਧਰੀ ਮੈਂ ਹਾਂ, ਇਥੇ ਕੌਣ ਹੈ ਜੋ ਮੈਨੂੰ ਬਰਾਦਰੀ ਵਿਚੋਂ ਛੇਕਣ ਦਾ ਨਾਮ ਵੀ ਲਵੇ। ਇਸ ਦੇ ਬਿਨਾਂ ਆਪ ਇਹ ਕਹਿ ਸਕਦੇ ਹੋ ਕਿ ਦੋ ਵਿਆਹ ਸਦਾਚਾਰ ਦੇ ਵਿਰੁਧ ਹਨ ਇਹ ਗੱਲ ਤੁਸਾਂ ਅੰਗਰੇਜ਼ਾਂ ਤੋਂ ਸਿਖੀ ਹੈ ਤੇ ਅੰਗਰੇਜ਼ਾਂ ਨੇ ਇਹ ਅੰਜੀਲ ਵਿਚੋਂ ਲਈ ਹੈ ਜੋ ਹਜ਼ਰਤ ਈਸਾ ਤੇ ਖੁਦਾ ਨੇ ਨਾਜ਼ਲ ਕੀਤੀ ਹੈ, ਤੁਸੀਂ ਇਹ ਵੀ ਆਖ ਸਕਦੇ ਹੋ ਕਿ ਜਦ ਇਕ ਆਦਮੀ ਦੋ ਇਸਤ੍ਰੀਆਂ ਕਰ ਸਕਦਾ ਹੈ ਤਾਂ ਕਿਉਂ ਇਕ ਇਸਤ੍ਰੀ ਨੂੰ ਦੋ ਪਤੀ ਕਰਨ ਦਾ ਅਧਿਕਾਰ ਨਾ ਦਿਤਾ ਜਾਵੇ? ਇਸ ਦਾ ਉਤਰ ਇਹ ਹੈ ਕਿ ਇਕ ਇਸਤ੍ਰੀ ਦੇ ਦੋ ਪਤੀ ਹੋ ਜਾਣ ਨਾਲ ਉਲਾਦ ਵਿਚ ਬੜੀ ਗੜਬੜ ਪੈ ਜਾਂਦੀ ਹੈ। ਇਸ ਦੇ ਬਿਨਾਂ ਮੇਰੇ ਘਰ ਉਲਾਦ ਵੀ ਨਹੀਂ ਅਤੇ ਉਲਾਦ ਵਾਸਤੇ