ਪੰਨਾ:ਵਹੁਟੀਆਂ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨੦)

ਆਪਣਾ ਹਾਲ ਇਕ ਪਾਸੇ ਰੱਖ ਕੇ ਭਣਵੱਈਏ ਅਤੇ ਭਣੇਵੇਂ ਦੀ ਸੁਖ ਸਾਂਦ ਪੁਛੀ। ਏਨੇ ਚਿਰ ਨੂੰ ਧਰਮ ਸਿੰਘ ਓਥੇ ਆ ਪਹੁੰਚਾ, ਪ੍ਰੀਤਮ ਕੌਰ ਨੇ ਉਸ ਨੂੰ ਕੁਛੜ ਲੈ ਕੇ ਪਿਆਰ ਕੀਤਾ, ਮੂੰਹ ਸਿਰ ਚੰਮਿਆ ਅਤੇ ਕਿਹਾ ਕਿ "ਮੈਨੂੰ ਹੋਰ ਕੋਈ ਅਸੀਸ ਦੇਣ ਦਾ ਵਲ ਨਹੀਂ ਆਉਂਦਾ ਕੇਵਲ ਏਹੋ ਅਸੀਸ ਦੇਂਦੀ ਹਾਂ ਕਿ ਪ੍ਰਮੇਸ਼ਰ ਤੈਨੂੰ ਆਪਣੇ ਮਾਮੇ ਵਰਗਾ ਖੁਲ੍ਹਾ ਦਿਲ, ਧਨ ਦੋਲਤ ਅਤੇ ਨੇਕੀਆਂ ਬਖਸ਼ੇ। ਗੁਰਬਖਸ਼ ਕੌਰ ਏਸ ਕੁਵੇਲੇ ਦੀ ਅਸੀਸ ਤੋਂ ਹੈਰਾਨ ਹੋ ਗਈ ਅਤੇ ਪੁਛਿਆ "ਭੈਣ ਜੀ! ਤੁਹਾਡੇ ਦਿਲ ਵਿਚ ਕੋਈ ਮਾੜੀ ਗੱਲ ਤਾਂ ਨਹੀਂ? ਜੇ ਹੈ ਤਾਂ ਮੇਰੇ ਪਾਸੋਂ ਨਾ ਲੁਕਾਓ।" ਪ੍ਰੀਤਮ ਕੌਰ ਨੇ ਕਿਹਾ-"ਨਹੀਂ ਨਹੀਂ ਮੇਰੇ ਦਿਲ ਵਿਚ ਕੋਈ ਅਜੇਹੀ ਗੱਲ ਨਹੀਂ ਜੋ ਤੈਥੋਂ ਲੁਕਾਉਣ ਵਾਲੀ ਹੋਵੇ।"

ਗੁਰਬਖਜ਼ ਕੌਰ ਤਸੱਲੀ ਪਾ ਕੇ ਚਲੀ ਗਈ ਪਰ ਪ੍ਰੀਤਮ ਕੌਰ ਨੇ ਆਪਣੇ ਦਿਲ ਦਾ ਭੇਤ ਜਾਣ ਬੁਝਕੇ ਓਸ ਪਾਸੋਂ ਲੁਕਾ ਰਖਿਆ ਸੀ ਜੋ ਸਵੇਰੇ ਪ੍ਰਗਟ ਹੋ ਗਿਆ, ਅਰਥਾਤ ਤਕੜ-ਸਾਰ ਹੀ ਜਦ ਗੁਰਬਖਸ਼ ਕੌਰ ਪ੍ਰੀਤਮ ਕੌਰ ਦੇ ਕਮਰੇ ਵਿਚ ਗਈ ਤਾਂ ਉਸ ਨੂੰ ਓਥੇ ਨਾ ਦੇਖਿਆ, ਪਰ ਇਕ ਚਿੱਠੀ ਓਸ ਦੇ ਬਿਸਤਰੇ ਉੱਤੇ ਪਈ ਦੇਖੀ। ਗੁਰਬਖਸ਼ ਕੌਰ ਦਾ ਮੱਥਾ ਠਣਕਿਆ, ਉਹ ਤਾੜ ਗਈ ਕਿ ਪ੍ਰੀਤਮ ਕੌਰ ਕਿਤੇ ਨਿਕਲ ਗਈ, ਮੱਥੇ ਤੇ ਹਥ ਮਾਰ ਕੇ ਬਿਸਤਰੇ ਉਤੇ ਬਹਿ ਗਈ ਅਤੇ ਕਹਿਣ ਲਗੀ "ਮੈਂ ਬੜੀ ਬੇਅਕਲ ਸਾਂ ਕਿ ਕੱਲ੍ਹ ਰਾਤੀ ਉਸ ਦੇ ਪਾਸੋਂ ਐਵੇਂ ਹੀ ਚਲੀ ਗਈ, ਮੇਰਾ ਸ਼ੱਕ ਠੀਕ ਸੀ।" ਮਾਂ ਨੂੰ ਦੁਖੀ ਦੇਖ ਕੇ ਧਰਮ ਸਿੰਘ ਦਾ ਮੂੰਹ ਭੀ ਉਦਾਸ ਹੋ ਗਿਆ ਅਤੇ