ਪੰਨਾ:ਵਹੁਟੀਆਂ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨੨)

ਮੈਂ ਚਾਹੁੰਦੀ ਤਾਂ ਕੁਝ ਮਾਇਆ ਨਾਲ ਲਿਜਾ ਸਕਦੀ ਸਾਂ, ਪਰ ਮੈਂ ਅਜੇਹਾ ਕਰਨਾ ਪਸੰਦ ਨਹੀਂ ਕੀਤਾ, ਕਿਉਂਕਿ ਜਦ ਪਤੀ ਹੀ ਛੱਡ ਦਿਤਾ ਤਾਂ ਉਹਦੀ ਧਨ ਦੌਲਤ ਨਾਲ ਕੀ ਵਾਸਤਾ? ਮੇਰਾ ਇਕ ਕੰਮ ਜ਼ਰੂਰ ਕਰਨਾ ਕਿ ਮੇਰੀ ਵਲੋਂ ਮੇਰੇ ਪਿਆਰੇ ਪਤੀ ਦੇ ਚਰਨਾਂ ਉਤੇ ਅੱਤ ਅਧੀਨਗੀ ਨਾਲ ਨਮਸਕਾਰ ਕਰਨੀ। ਮੈਂ ਉਹਨਾਂ ਵੱਲ ਵੀ ਇਕ ਬਿਨੈ-ਪਤ੍ਰ ਲਿਖਣ ਦਾ ਯਤਨ ਕੀਤਾ ਸੀ ਪਰ ਅੱਥਰੂਆਂ ਦੇ ਕਾਰਨ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਸੀ ਅਰ ਮੈਂ ਹੋਰ ਲਿਖ ਨਾ ਸਕੀ ਅਤੇ ਕਾਗਜ਼ ਵੀ ਅੱਥਰੂਆਂ ਨਾਲ ਖਰਾਬ ਹੋ ਗਿਆ, ਜੋ ਕੁਝ ਮੇਰੇ ਦਿਲ ਵਿਚ ਹੈ ਉਹ ਕਾਗਜ਼ ਉਤੇ ਲਿਖਿਆ ਨਹੀਂ ਜਾ ਸਕਦਾ। ਸੁਖ! ਉਹਨਾਂ ਨੂੰ ਮੇਰੇ ਚਲੀ ਜਾਣ ਦੀ ਖਬਰ ਕਰ ਦੇਣੀ ਅਤੇ ਇਹ ਵੀ ਕਹਿ ਦੇਣਾ ਕਿ ਮੈਂ ਗੁਸੇ ਨਾਲ ਨਹੀਂ ਗਈ, ਮੈਂ ਉਸ ਨਾਲ ਨਰਾਜ਼ ਨਹੀਂ ਹਾਂ, ਕੀ ਮੈਂ ਉਹਦੇ ਨਾਲ ਨਰਾਜ਼ ਹੋ ਸਕਦੀ ਹਾਂ ਜਿਸ ਦਾ ਮੁਖੜਾ ਵੇਖਕੇ ਮੇਰਾ ਚਿੱਤ ਖਿੜ ਜਾਂਦਾ ਸੀ? ਜਿਸ ਨੂੰ ਮੈਂ ਇੰਨਾ ਪਿਆਰ ਕਰਦੀ ਹਾਂ ਅਤੇ ਜਿਸ ਦੀ ਮੈਂ ਸ਼ਰਨ ਪ੍ਰਯੰਤ ਦਿਲੋਂ ਗੁਲਾਮ ਰਹਾਂਗੀ, ਮੈਂ ਕਦੀ ਉਹਦਾ ਨੇਕ ਵਰਤਾਓ ਭੁਲਾ ਨਹੀਂ ਸਕਦੀ, ਉਹਦੇ ਵਰਗਾ ਨੇਕ ਦਿਲ ਦੁਨੀਆਂ ਭਰ ਵਿਚ ਕਿਸੇ ਹੋਰਸ ਦਾ ਨਹੀਂ ਜੇ ਇਕ ਕਸੂਰ ਦੇ ਬਦਲੇ ਉਸ ਦੇ ਸਾਰੇ ਗੁਣ ਭੁਲਾ ਦੇਵਾਂ ਤਾਂ ਮੈਂ ਉਹਦੀ ਇਸਤ੍ਰੀ ਕਹਾਉਣ ਦੇ ਯੋਗ ਨਹੀਂ ਹਾਂ। ਮੈਂ ਓਸ ਪਾਸੋਂ ਅੰਤਲੀ ਫਤਹਿ ਗਜਾ ਕੇ ਖਿਮਾਂ ਮੰਗਦੀ ਹਾਂ ਅਤੇ ਕਹਿੰਦੀ ਹਾਂ ਕਿ ਜੋ ਕੁਝ ਮੇਰਾ ਹੱਕ ਸੀ ਮੈਂ ਉਸ ਤੋਂ ਹੱਥ ਚੁਕਿਆ ਅਤੇ ਤੈਨੂੰ ਵੀ ਅੰਤਲੀ ਫਤਹਿ ਗਜਾ ਕੇ ਅਸੀਸ ਦੇਂਦੀ ਹਾਂ ਕਿ ਤੇਰਾ