ਪੰਨਾ:ਵਹੁਟੀਆਂ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩੦)

ਨੇ ਸੁਣਿਆ ਹੋਇਆ ਸੀ ਕਿ ਜੋ ਆਦਮੀ ਸਰਦਾਰਨੀ ਨੂੰ ਲਭ ਲਿਆਵੇਗਾ ਉਸ ਨੂੰ ਬਹੁਤ ਇਨਾਮ ਮਿਲੇਗਾ। ਇਸ ਲਈ ਓਸ ਨੇ ਆਖਿਆ 'ਕੀ ਤੁਸੀਂ ਸਾਡੀ ਸਰਦਾਰਨੀ ਨਹੀਂ ਹੋ?' ਪ੍ਰੀਤਮ ਕੌਰ-ਨਹੀਂ ਮਾਈ!
ਬੁਢੀ-ਨਹੀਂ, ਤੁਸੀਂ ਹੀ ਸਾਡੀ ਸਰਦਾਰਨੀ ਹੋ ਤੁਸੀਂ ਹੀ ਸਾਡੇ ਸਰਦਾਰ ਸੁੰਦਰ ਸਿੰਘ ਦੀ ਇਸਤ੍ਰੀ ਹੋ।
ਪ੍ਰੀਤਮ ਕੌਰ-ਵਾਹ! ਮੈਂ ਵੀ ਕੋਈ ਗਹਿਣਾ ਪਾਇਆ ਹੋਇਆ ਹੈ ਜਿਸ ਤੋਂ ਤੂੰ ਮੈਨੂੰ ਸਰਦਾਰਨੀ ਸਮਝਦੀ ਹੈਂਂ?
ਬੁਢੀ-ਨਿਰਸੰਦੇਹ ਇਹ ਠੀਕ ਹੈ ਤੂੰ ਕਦੇ ਸਰਦਾਰਨੀ ਨਹੀਂ ਹੋ ਸਕਦੀ।
ਅੱਜ ਦਾ ਦਿਨ ਵੀ ਲੰਘ ਗਿਆ ਸਗੋਂ ਦੋ ਦਿਨ ਹੋਰ ਵੀ ਬੀਤ ਗਏ ਪਰ ਕੁਝ ਪਤਾ ਨਾ ਲਗਾ ਅਤੇ ਭਾਲ ਬਰਾਬਰ ਜਾਰੀ ਰਹੀ।ਮਰਦਾਂ ਵਿਚ ਸੈਂਕੜਿਆਂ ਵਿਚੋਂ ਕਿਸੇ ਨੇ ਹੀ ਪ੍ਰੀਤਮ ਕੌਰ ਦਾ ਚਿਹਰਾ ਵੇਖਿਆ ਹੋਇਆ ਸੀ ਇਸ ਲਈ ਉਹ ਜਿਥੇ ਕਿਤੇ ਕੋਈ ਚੰਗੀ ਸੂਰਤ ਵਾਲੀ ਇਸਤਰੀ ਵੇਖਦੇ ਝਟ ਡੋਲੀ ਵਿਚ ਬਠਾ ਕੇ ਸੁੰਦਰ ਸਿੰਘ ਪਾਸ ਲੈ ਆਉਂਦੇ। ਏਥੋਂ ਤਕ ਕਿ ਭਲੇ ਘਰ ਦੀਆਂ ਤੀਵੀਆਂ ਨੂੰ ਬਾਹਰ ਨਿਕਲਣਾ ਵੀ ਔਖਾ ਹੋ ਗਿਆ। ਗਲ ਕੀ ਕਈ ਦਿਨ ਇਸੇ ਤਰ੍ਹਾਂ ਦਾ ਰੌਲਾ ਗੌਲਾ ਪਿਆ ਰਿਹਾ ਪਰ ਪ੍ਰੀਤਮ ਕੌਰ ਦਾ ਕੁਝ ਪਤਾ ਨਾ ਲੱਗਾ।
ਗੁਰਦਿਤ ਸਿੰਘ ਬਹੁਤ ਚਿਰ ਨਾ ਰਹਿ ਸਕਣ ਦੇ ਕਾਰਨ ਲਾਹੌਰ ਚਲਿਆ ਗਿਆ ਅਤੇ ਓਥੇ ਪੀਤਮ ਕੌਰ ਦੀ ਭਾਲ ਕਰਨ ਲਗਾ। ਏਧਰ ਗੁਰਬਖਸ਼ ਕੌਰ ਡਸਕੇ ਰਹੀ ਅਤੇ ਯਥਾ ਸ਼ਕਤ ਪ੍ਰੀਤਮ ਕੌਰ ਦੇ ਲੱਭਣ ਦਾ ਯਤਨ ਕਰਦੀ ਰਹੀ।