ਪੰਨਾ:ਵਹੁਟੀਆਂ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩੨)

ਸੁੰਦਰ ਸਿੰਘ-(ਤੰਗ ਹੋ ਕੇ) ਕੀ ਤੂੰ ਚਾਹੁੰਦੀ ਹੈਂਂ ਕਿ ਪਹਿਲੇ ਵਰਗੀ ਦਸ਼ਾ ਫੇਰ ਹੋ ਜਾਏ? ਕੀ ਤੂੰ ਮੇਰੇ ਨਾਲ ਵਿਆਹ ਕਰਕੇ ਪਛਤਾ ਰਹੀ ਹੈਂ?
ਸੁਰੱਸਤੀ-ਨਹੀਂ ਮੈਂ ਪਛਤਾ ਤਾਂ ਨਹੀਂ ਰਹੀ ਮੈਂ ਕੇਵਲ ਇਹ ਪੁਛਦੀ ਹਾਂ ਕਿ ਪ੍ਰੀਤਮ ਕੌਰ ਨੂੰ ਮੋੜ ਲਿਆਉਣ ਦੀ ਹੁਣ ਕੀ ਤਦਬੀਰ ਕਰਨ ਯੋਗ ਹੈ?
ਸੁੰਦਰ ਸਿੰਘ-ਚੁਪ, ਤੇਰੇ ਮੂੰਹ ਤੋਂ ਪ੍ਰੀ੍ਤਮ ਕੌਰ ਦਾ ਨਾਂ ਸੁਣਕੇ ਮੈਨੂੰ ਦੁਖ ਹੁੰਦਾ ਹੈ ਕੇਵਲ ਤੇਰੇ ਕਾਰਨ ਕਰਕੇ ਹੀ ਪੀਤਮ ਕੌਰ ਮੈਨੂੰ ਤਿਆਗ ਗਈ।
ਸੁਰੱਸਤੀ-(ਦਿਲ ਵਿਚ ਗਮਗੀਨ ਹੋ ਕੇ) ਇਹ ਕੀ ਮੈਨੂੰ ਤਾਨ੍ਹਾ ਮਾਰਿਆ ਗਿਆ ਹੈ? ਮੇਰੀ ਕਿਸਮਤ ਕੋਈ ਬੁਰੀ ਹੈ! ਪਰ ਮੈਂ ਤਾਂ ਕੋਈ ਕਸੂਰ ਨਹੀਂ ਕੀਤਾ, ਪ੍ਰੀਤਮ ਕੌਰ ਨੇ ਆਪ ਹੀ ਏਸ ਵਿਵਾਹ ਦਾ ਪ੍ਰਬੰਧ ਕੀਤਾ ਸੀ।
ਸੁੰਦਰ ਸਿੰਘ-(ਨਰਾਜ਼ ਹੋ ਕੇ) ਕੀ ਤੂੰ ਹੁਣ ਮੈਨੂੰ ਪਿਆਰ ਨਹੀਂ ਕਰਦੀ?
ਸੁਰੱਸਤੀ-ਮੈਂ ਤਾਂ ਸਦਾ ਤੋਂ ਤੁਹਾਨੂੰ ਪਿਆਰ ਕਰਦੀ ਹਾਂ।
ਭਾਵੇਂ ਸੁੰਦਰ ਸਿੰਘ ਅਕਲ ਦਾ ਕੋਟ ਸੀ ਪਰ ਉਹ ਪ੍ਰੀਤਮ ਕੌਰ ਅਤੇ ਸੁਰੱਸਤੀ ਦੇ ਪਿਆਰ ਵਿਚ ਫਰਕ ਨਾ ਵੇਖ ਸਕਿਆ। ਭਾਵੇਂ ਸੁਰੱਸਤੀ ਸੁੰਦਰ ਸਿੰਘ ਨੂੰ ਪ੍ਰੀਤਮ ਕੌਰ ਨਾਲੋਂ ਘੱਟ ਪਿਆਰ ਨਹੀਂ ਕਰਦੀ ਸੀ ਪਰ ਗੱਲ ਅਸਲ ਵਿਚ ਇਹ ਹੈ ਕਿ ਉਹ ਪਿਆਰ ਨੂੰ ਪ੍ਰਗਟ ਕਰਨਾ ਨਹੀਂ ਜਾਣਦੀ ਸੀ। ਉਹ ਬੜੀ ਸ਼ਰਮੀਲੀ ਤੇ ਘੱਟ ਬੋਲਣ ਵਾਲੀ ਸੀ ਪਰ ਪ੍ਰੀਤਮ ਕੌਰ ਦੇ ਬਿਛੋੜੇ ਨਾਲ ਦੁਖੀ ਹੋਏ ਹੋਏ ਸੁੰਦਰ ਸਿੰਘ ਨੇ ਓਹਦਾ