ਪੰਨਾ:ਵਹੁਟੀਆਂ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੯)

ਕਰ ਕੇ ਉਹ ਘਰੋਂ ਨਿਕਲ ਗਿਆ। ਗੁਰਬਖਸ਼ ਕੌਰ ਪਹਿਲਾਂ ਹੀ ਲਾਹੌਰ ਚਲੀ ਗਈ। ਹੁਣ ਘਰ ਵਿੱਚ ਕੇਵਲ ਸੁਰੱਸਤੀ ਹੀ ਰਹਿ ਗਈ ਸੀ ਅਤੇ ਗੁਰਦੇਈ ਨੌਕਰਾਣੀ ਉਹਦੇ ਨਾਲ ਸੀ। ਵਸਦੇ ਰਸਦੇ ਘਰ ਵਿਚ ਉਜਾੜਾ ਪੈ ਗਿਆ, ਜਿਸ ਤਰ੍ਹਾਂ ਖੂਬਸੂਰਤ ਥੀਏਟਰ (ਤਮਾਸ਼ਾ ਘਰ) ਤਮਾਸ਼ਾ ਸਮਾਪਤ ਹੋ ਜਾਣ ਤੋਂ ਪਿਛੋਂ ਹਨੇਰ ਘੁਪ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਸੁੰਦਰ ਸਿੰਘ ਦੇ ਮਹਿਲ ਦਾ ਹਾਲ ਹੋ ਗਿਆ। ਹੁਣ ਨਾ ਓਥੇ ਪ੍ਰੀਤਮ ਕੌਰ ਹੀ ਸੀ ਅਤੇ ਨਾ ਹੀ ਸੁੰਦਰ ਸਿੰਘ।

ਜਿਸ ਤਰ੍ਹਾਂ ਛੋਟੇ ਬੱਚੇ ਕਿਸੇ ਸੁੰਦਰ ਖਡੌਣੇ ਨਾਲ ਖੇਡ ਕੇ ਦੋ ਦਿਨਾਂ ਵਿੱਚ ਹੀ ਉਸ ਨੂੰ ਤੋੜ ਦੇਂਦੇ ਹਨ ਉਸੇ ਤਰ੍ਹਾਂ ਹੀ ਸੁਰੱਸਤੀ ਨੂੰ ਛੱਡ ਕੇ ਸੁੰਦਰ ਸਿੰਘ ਚਲਿਆ ਗਿਆ ਅਤੇ ਜਿਸ ਤਰ੍ਹਾਂ ਇਕ ਤੁਬਕਾ ਮੀਂਹ ਦਾ ਬੱਦਲ ਤੋਂ ਡਿੱਗ ਕੇ ਜ਼ਮੀਨ ਉਤੇ ਗੁਮ ਹੋ ਜਾਂਦਾ ਹੈ, ਏਸੇ ਤਰ੍ਹਾਂ ਪ੍ਰੀਤਮ ਕੌਰ ਆਪਣੇ ਪਤੀ ਦੇ ਮਹਿਲ ਵਿਚੋਂ ਨਿਕਲਕੇ ਸੰਸਾਰ ਵਿਚ ਕਿਤੇ ਅਲੋਪ ਹੋ ਗਈ।