ਪੰਨਾ:ਵਹੁਟੀਆਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩)


ਖਿਆਲ ਸੀ ਕਿ ਇਸਦੀ ਵਹੁਟੀ ਜ਼ਰੂਰ ਰਾਖਸ਼ਨੀ ਹੋਵੇਗੀ। ਪਰ, ਓਹਦਾ ਇਹ ਖਿਆਲ ਗਲਤ ਨਿਕਲਿਆ ਕਿਉਂਕਿ ਸੁਪਨੇ ਵਾਲੀ ਇਸਤ੍ਰੀ ਦਾ ਰੰਗ ਸਾਉਲਾ ਸੀ ਅਤੇ ਪ੍ਰੀਤਮ ਕੌਰ ਦਾ ਰੰਗ ਕਣਕ ਭਿੰਨਾ ਸੀ ਅਤੇ ਉਹਦੀਆਂ ਅੱਖਾਂ ਵਿਚ ਜੋ ਜਾਦੂ ਭਰਿਆ ਹੋਇਆ ਸੀ ਉਹ ਸੁਪਨੇ ਵਾਲੀ ਇਸਤ੍ਰੀ ਵਿਚ ਨਹੀਂ ਸੀ। ਪ੍ਰੀਤਮ ਕੌਰ ਦਾ ਸਰੀਰ ਵੀ ਲੰਮਾ ਸੀ ਜਦ ਕਿ ਸੁਪਨੇ ਵਾਲੀ ਇਸਤ੍ਰੀ ਦਾ ਕੱਦ ਛੋਟਾ ਸੀ। ਪ੍ਰੀਤਮ ਕੌਰ ਦੀ ਉਮਰ ਅਤੇ ਸੁਪਨੇ ਵਾਲੀ ਇਸਤ੍ਰੀ ਦੀ ਉਮਰ ਵਿਚ ਵੀ ਫਰਕ, ਮਲੂਮ ਹੁੰਦਾ ਸੀ, ਮੂਲ ਕੀ ਸੁਰੱਸਤੀ ਨੇ ਪ੍ਰੀਤਮ ਕੌਰ ਅਤੇ ਸੁਪਨੇ ਵਾਲੀ ਇਸਤ੍ਰੀ ਵਿਚ ਜ਼ਮੀਨ ਅਸਮਾਨ ਦਾ ਫਰਕ ਵੇਖਿਆ। ਪ੍ਰੀਤਮ ਕੋਰ ਨੇ ਸੁਰੱਸਤੀ ਨਾਲ ਬੜਾ ਪਿਆਰ ਪ੍ਰਗਟ ਕੀਤਾ ਅਤੇ ਨੌਕਰਾਂ ਦੀ ਅਫਸਰ ਨੂੰ ਸਦ ਕੇ ਕਿਹਾ ਕਿ ਇਹੋ ਸੁਰੱਸਤੀ ਹੈ ਜਿਸ ਦਾ ਵਿਆਹ ਪ੍ਰਤਾਪ ਸਿੰਘ ਨਾਲ ਹੋਣ ਵਾਲਾ ਹੈ ਦੇਖ ਇਸ ਨੂੰ ਮੇਰੀ ਭਰਜਾਈ ਵਾਂਗ ਸਮਝਣਾ ਅਤੇ ਅਜੇਹਾ ਹੀ ਵਰਤਾਓ ਇਹਦੇ ਨਾਲ ਕਰਨਾ।

ਨੌਕਰਾਂ ਦੀ ਜਮਾਂਦਾਰ ਨੇ "ਸਤ ਬਚਨ" ਕਿਹਾ ਅਤੇ ਸੁਰੱਸਤੀ ਨੂੰ ਨਾਲ ਲੈ ਕੇ ਤੁਰ ਪਈ। ਸੁਰੱਸਤੀ ਇਸ ਗੱਲ ਨੂੰ ਦੇਖ ਕੇ ਕੰਬ ਉਠੀ, ਅੱਖਾਂ ਅਗੇ ਹਨੇਰਾ ਆ ਗਿਆ ਅਤੇ ਸਰੀਰ ਸਿਥਲ ਹੋਣ ਲੱਗਾ, ਉਸ ਨੇ ਮਸਾਂ ਮਸਾਂ ਆਵਾਜ਼ ਰੋਕੀ ਅਤੇ ਉਸ ਨੂੰ ਪੁਛਿਆ 'ਤੇਰਾ ਕੀ ਨਾਂ ਹੈ?'! ਅਗੋਂ ਉੱਤਰ ਮਿਲਿਆ 'ਮੇਰਾ ਨਾਮ ਗੁਰਦੇਈ ਹੈ।'

ਵਿਆਹ ਦੀਆਂ ਤਿਆਰੀਆਂ ਤਾਂ ਅਗੇ ਹੀ ਹੋ ਚੁਕੀਆਂ ਸਨ, ਕੇਵਲ ਸੁੰਦਰ ਸਿੰਘ ਤੇ ਸੁਰੱਸਤੀ ਦੇ ਆਉਣ ਦੀ ਢਿੱਲ