ਪੰਨਾ:ਵਹੁਟੀਆਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੪)

ਸੀ ਏਧਰ ਇਹ ਪਹੁੰਚੇ ਤਾਂ ਓਧਰ "ਝਟ ਮੇਰੀ ਮੰਗਣੀ, ਪਟ ਮੇਰਾ ਵਿਆਹ" ਦੇ ਅਨੁਸਾਰ ਚਾਰ ਦਿਨਾਂ ਦੇ ਅੰਦਰ ਅੰਦਰ ਹੀ ਵਿਆਹ ਹੋ ਗਿਆ। ਜਿਨ੍ਹਾਂ ਇਸਤ੍ਰੀਆਂ ਨੇ ਸੁਰੱਸਤੀ ਦੀ ਸੁੰਦਰਤਾ, ਰੂਪ ਅਤੇ ਗੁਣ ਦੇਖੇ ਸਨ ਉਹ ਪ੍ਰਤਾਪ ਸਿੰਘ ਨੂੰ ਬੜੀ ਕਿਸਮਤ ਵਾਲਾ ਕਹਿੰਦੀਆਂ ਸਨ। ਇਹਦੇ ਵਿਚ ਕੋਈ ਸੰਦੇਹ ਨਹੀਂ ਸੀ ਕਿ ਜੇ ਕੋਈ ਆਦਮੀ ਆਪਣੀ ਧੀ ਦੇ ਸਾਕ ਲਈ ਪ੍ਰਤਾਪ ਸਿੰਘ ਨੂੰ ਦੇਖਣ ਆਉਂਦਾ ਤਾਂ ਉਹ ਉਸ ਦਾ ਤਾਂਬੇ ਵਰਗਾ ਰੰਗ, ਵਿੰਗਾ ਜਿਹਾ ਨੱਕ ਅਤੇ ਹੋਰ ਸਾਧਾਰਨ ਚਿੰਨ੍ਹ ਚੱਕਰ ਵੇਖ ਕੇ ਜ਼ਰੂਰ ਵਿਚਾਰਾਂ ਵਿਚ ਪੈ ਜਾਂਦਾ ਪਰ ਉਹ ਭਲੇ ਭਾਗਾਂ ਨੂੰ ਪ੍ਰੀਤਮ ਕੌਰ ਦਾ ਭਰਾ ਸੀ ਇਸ ਲਈ ਉਸ ਨੂੰ ਸੁਰੱਸਤੀ ਵਰਗੀ ਸ਼ੁਸ਼ੀਲ ਅਤੇ ਸੁੰਦਰ ਇਸਤ੍ਰੀ ਮਿਲ ਗਈ। ਇਹ ਪਤਾ ਨਹੀਂ ਕਿ ਉਹ ਆਪਣੀ ਇਸਤ੍ਰੀ ਨੂੰ ਕਿੰਨੀ ਕੁ ਪ੍ਰੇਮ-ਦਿ੍ਸ਼ਟੀ ਨਾਲ ਦੇਖਦਾ ਸੀ ਪਰ ਹਾਂ ਇਹ ਜ਼ਰੂਰ ਸੀ ਕਿ ਉਹ ਇਕ ਬਾਂਦਰੀ ਦੇ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ ਅਰਥਾਤ ਉਸ ਦਾ ਦਿਲ ਇਸਤ੍ਰੀ ਪ੍ਰੇਮ ਤੋਂ ਖਾਲੀ ਸੀ।

ਭਾਵੇਂ ਪ੍ਰਤਾਪ ਸਿੰਘ ਕਿਸੇ ਤਰ੍ਹਾਂ ਦਾ ਸੀ ਪਰ ਸੁਰੱਸਤੀ ਦਾ ਪਤੀ ਸੀ ਅਤੇ ਸੁਰੱਸਤੀ ਨੂੰ ਉਸ ਉਤੇ ਮਾਨ ਸੀ। ਪ੍ਤਾਪ ਸਿੰਘ ਆਪਣੇ ਵਿਆਹ ਤੋਂ ਪਹਿਲਾਂ ਤ੍ਰੀਮਤਾਂ ਦੀ ਖੁਲ੍ਹ ਦਾ ਬੜਾ ਹਾਮੀ ਸੀ ਉਹ ਆਪਣੇ ਮਿੱਤਰਾਂ ਸੰਬੰਧੀਆਂ ਨਾਲ ਗੱਲ ਬਾਤ ਕਰਨ ਵੇਲੇ ਇਸਤਰੀਆਂ ਦੀ ਆਜ਼ਾਦੀ ਦੇ ਪੱਖ ਵਿਚ ਬੜੇ ਜ਼ੋਰ ਦੀਆਂ ਦਲੀਲਾਂ ਦਿੰਦਾ ਹੁੰਦਾ ਸੀ, ਉਹਦੀ ਚਾਹ ਸੀ ਕਿ ਦੇਸੀ ਲੋਕ ਆਪਣੀ ਇਸਤ੍ਰੀਆਂ ਨੂੰ ਅੰਗ੍ਰੇਜੀ ਲੇਡੀਆਂ ਦੇ ਨਮੂਨੇ ਵਰਗੀਆਂ ਬਣਾ ਲੈਣ ਅਤੇ ਬਿਨਾਂ ਕਿਸੇ ਤਰ੍ਹਾਂ ਦੀ