ਪੰਨਾ:ਵਹੁਟੀਆਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੯)

ਕੰਮ ਧੰਦਾ ਵੀ ਕਰ ਰਹੀਆਂ ਸਨ। ਕੋਈ ਸਿਰ ਸੁਕਾ ਰਹੀ ਸੀ, ਕੋਈ ਸਿਰ ਨੂੰ ਕੰਘੀ ਕਰ ਰਹੀ ਸੀ, ਕੋਈ ਆਪਣੀ ਧੀ ਦੀਆਂ ਜੂਆਂ ਵੇਖ ਰਹੀ ਸੀ, ਕੋਈ ਬਚੇ ਨੂੰ ਦੁਧ ਪਿਆ ਰਹੀ ਸੀ ਅਤੇ ਕੋਈ ਆਪਣੇ ਪੁਤਰ ਨੂੰ ਕਿਸੇ ਕਸੂਰ ਦੇ ਬਦਲੇ ਮਾਰ ਰਹੀ ਸੀ, ਕੋਈ ਦੋ ਸਹੇਲੀਆਂ ਗੁਝੇ ਮਖੌਲ ਕਰ ਕੇ ਆਪੋ ਵਿਚ ਹਸ ਰਹੀਆਂ ਸਨ, ਕੋਈ ਨੌਕਰਾਣੀ-ਜੋ ਵਾਸਤਵ ਵਿਚ ਰੋਟੀ ਪਕਾਉਣ ਦੀ ਜਾਚ ਵੀ ਨਹੀਂ ਜਾਣਦੀ ਸੀ-ਆਪਣੇ ਆਪ ਨੂੰ ਰਸੋਈ ਦੇ ਕੰਮ ਵਿੱਚ ਪ੍ਰਬੀਨ ਦਸ ਰਹੀ ਸੀ, ਕੋਈ ਕਾਲੀ ਕੋਝੀ ਇਸਤ੍ਰੀ ਆਪਣੀ ਸੁੰਦਰਤਾ ਦੀ ਸ਼ਲਾਘਾ ਵਿਚ ਆਪਣੇ ਆਪ ਨੂੰ ਸ਼ਕੁੰਤਲਾ ਅਤੇ ਦਮਯੰਤੀ ਨਾਲੋਂ ਵੀ ਵਧ ਆਖ ਰਹੀ ਸੀ। ਗਲ ਕੀ ਇਸਤ੍ਰੀਆਂ ਦਾ ਘੜਮੱਸ ਮਚਿਆ ਹੋਇਆ ਸੀ ਪਰ ਇਹਨਾਂ ਵਿਚ ਪ੍ਰੀਤਮ ਕੌਰ ਨਹੀਂ ਸੀ। ਉਹ ਰਤਾ ਉਚੇ ਸੁਭਾਉ ਵਾਲੀ ਸੀ ਅਤੇ ਅਜੇਹੀਆਂ ਮਜਲਸਾਂ ਵਿਚ ਰਲ ਕੇ ਬੈਠਣਾ ਪਸੰਦ ਨਹੀਂ ਕਰਦੀ ਸੀ। ਜੇ ਕਦੇ ਉਹ ਫਿਰਦੀ ਟੁਰਦੀ ਆ ਵੀ ਵੜਦੀ ਹੈ ਤਾਂ ਉਸ ਦੀ ਦਾਨਾਈ ਵਿਦਵਤਾ ਅਤੇ ਰੋਹਬ ਅੱਗੇ ਸਾਰੀਆਂ ਡਰਦੀਆਂ ਮਾਰੀਆਂ ਚੁਪ ਹੋ ਜਾਂਦੀਆਂ ਸਨ। ਇਸ ਵੇਲੇ ਇਹਨਾਂਂ ਇਸਤਰੀਆਂ ਵਿਚ ਸੁਰੱਸਤੀ ਵੀ ਬੈਠੀ ਹੋਈ ਇਕ ਕੁੜੀ ਨੂੰ ਪੜ੍ਹਾ ਰਹੀ ਸੀ, ਪਰ ਕੁੜੀ ਦਾ ਧਿਆਨ ਇਕ ਦੂਜੀ ਕੁੜੀ ਦੇ ਮੂੰਹ ਵਲ ਸੀ ਜੋ ਕਿ ਮਠਿਆਈ ਖਾ ਰਹੀ ਸੀ। ਏਨੇ ਨੂੰ ਇਕ ਵੈਸ਼ਨੂੰ ਸਾਧੂ ਏਸ ਥਾਂ ਆ ਨਿਕਲਿਆ ਅਤੇ ਉਸ ਦੀ 'ਜੈ ਰਾਧਕਾ' ਦੀ ਅਵਾਜ਼ ਨਾਲ ਕਈ ਇਸਤਰੀਆਂ ਦਾ ਧਿਆਨ ਉਸ ਵਲ ਹੋ ਗਿਆ।ਇਹ ਵੈਸ਼ਨੂੰ ਬੜਾ ਸੁੰਦਰ ਜਵਾਨ ਸੀ, ਅੱਖਾਂ ਉਤੇ ਐਨਕ ਚੜ੍ਹਾਈ