ਪੰਨਾ:ਵਹੁਟੀਆਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੨ )


ਅਰਜਨ ਸਿੰਘ-ਬਈ ਦਿਲ ਉਡਦਾ ਜਾਂਦਾ ਹੈ ਅਤੇ ਸਰੀਰ ਮੁਰਦਾ ਹੋ ਰਿਆ ਹੈ।
ਗੋਪਾਲ ਸਿੰਘ-ਤੁਹਾਡੀ ਤਬੀਅਤ ਵੀ ਅਜਬ ਹੈ, ਕਿਉਂ ਕੁਝ ਬੁਖਾਰ ਆਇਆ।
ਅਰਜਨ ਸਿੰਘ-ਨਹੀਂ।
ਗੋਪਾਲ ਸਿੰਘ-ਤਾਂ ਕੀ ਦਿਲ ਕਮਜ਼ੋਰ ਹੋ ਰਿਹਾ ਹੈ?
ਅਰਜਨ ਸਿੰਘ-ਨਹੀਂ ਉਸੇ ਤਰ੍ਹਾਂ ਹੈ।
ਗੋਪਾਲ ਸਿੰਘ-ਭਰਾ ਜੀ! ਕੀ ਤੁਹਾਡੇ ਲਈ ਇਹ ਯੋਗ ਨਹੀਂ ਕਿ ਭੈੜੀਆਂ ਵਾਦੀਆਂ ਹੁਣ ਛੱਡ ਦਿਉ!
ਅਰਜਨ ਸਿੰਘ-ਕੀ! ਸ਼ਰਾਬ! ਤੁਸੀਂ ਕਦ ਤਕ ਇਹਦੀ ਵਿਰੋਧਤਾ ਕਰਦੇ ਰਹੋਗੇ! ਇਹ ਤੇ ਮੇਰੀ ਸਦਾ ਦੀ, ਮਿੱਤਰ ਹੈ ਅਤੇ ਮੈਂ ਏਸ ਦੇ ਬਿਨਾਂ ਰਹਿ ਨਹੀਂ ਸਕਦਾ।
ਗੋਪਾਲ ਸਿੰਘ-ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਸ਼ਰਾਬ ਕੋਈ ਤੁਹਾਡੇ ਨਾਲ ਤਾਂ ਨਹੀਂ ਜੰਮੀ ਅਤੇ ਨਾ ਹੀ ਤੁਹਾਡੇ ਨਾਲ ਜਾਵੇਗੀ, ਬਹੁਤ ਲੋਕ ਇਸ ਨੂੰ ਮੂੰਹ ਲਾ ਕੇ ਵੀ ਛੱਡ ਦੇਂਦੇ ਹਨ, ਤੁਸੀਂ ਕਿਉਂ ਨਹੀਂ ਇਸਦਾ ਤਿਆਗ ਕਰ ਸਕਦੇ?
ਅਰਜਨ ਸਿੰਘ-ਇਸ ਨੂੰ ਛੱਡਕੇ ਮੈਨੂੰ ਕੀ ਲਾਭ ਹੋਵੇਗਾ? ਜੋ ਲੋਕ ਇਸ ਨੂੰ ਛੱਡਦੇ ਹਨ, ਉਹਨਾਂ ਨੂੰ ਅਗੋਂ ਖੁਸ਼ੀ ਦੀ ਉਮੈਦ ਹੁੰਦੀ ਹੈ ਪਰ ਮੈਨੂੰ ਕਿਸੇ ਖੁਸ਼ੀ ਦੀ ਆਸ਼ਾ ਨਹੀਂ।
ਗੋਪਾਲ ਸਿੰਘ-ਤੇ ਆਪਣੀ ਜਾਨ ਬਚਾਉਣ ਪਿਛੇ ਹੀ ਛਡ ਦਿਓ।
ਅਰਜਨ ਸਿੰਘ-ਜਿਨ੍ਹ ਲੋਕਾਂ ਨੂੰ ਖੁਸ਼ੀ ਦੀ ਉਮੈਦ ਹੁੰਦੀ ਹੈ ਉਹ ਤਾਂ ਜੀਉਂਦੇ ਰਹਿਣ ਦੀ ਚਾਹ ਵੀ ਕਰ ਸਕਦੇ