ਪੰਨਾ:ਵਹੁਟੀਆਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੨)

ਕਾਂਡ ੧੦

ਉਪ੍ਰੋਕਤ ਗੱਲ ਬਾਤ ਤੋਂ ਦੂਜੇ ਦਿਨ ਦੁਪਹਿਰ ਵੇਲੇ ਘਰ ਦੀਆਂ ਇਸਤਰੀਆਂ ਨਿਯਮ ਅਨੁਸਾਰ ਕੰਮ ਕਾਰ ਤੋਂ ਵੇਹਲੀਆਂ ਹੋ ਕੇ ਗੱਪਾਂ ਗਪੌੜਿਆਂ ਵਿਚ ਮਸਤ ਸਨ ਕਿ ਓਹੋ ਹਰੀ ਦਾਸ ਵੈਸ਼ਨੋ ਆ ਪਹੁੰਚਾ, ਅਜ ਇਹ ਬੂਹੇ ਵਿਚੋਂ ਹੀ ਆਪਣੀ ਸਤਾਰ ਵਜਾਉਂਦਾ ਵੈਰਾਗ ਮਈ ਗੀਤ ਗਾਉਂਦਾ ਆਉਂਦਾ ਸੀ, ਪ੍ਰੀਤਮ ਕੌਰ ਵੀ ਇਸ ਵੇਲੇ ਮੌਜੂਦ ਸੀ, ਉਸ ਨੇ ਗੁਰਬਖਸ਼ ਕੌਰ ਨੂੰ ਸਦ ਭੇਜਿਆ, ਜੋ ਸੁਰੱਸਤੀ ਨੂੰ ਲੈ ਕੇ ਆ ਪਹੁੰਚੀ। ਹਰੀਦਾਸ ਵੈਰਾਗ ਵਿੱਚ ਗੁਟ ਬਿਹਰੋਂ ਭਰੇ ਗੀਤ ਗਾਉਂਦਾ ਰਿਹਾ, ਗੁਰਬਖਸ਼ ਕੌਰ ਤਾਂ ਪੀਤਮ ਕੌਰ ਨੂੰ ਇਹ ਕਹਿਕੇ ਕਿ ਭੈਣ! ਮੈਨੂੰ ਤਾਂ ਅਜਿਹੇ ਗੀਤ ਚੰਗੇ ਨਹੀਂ ਲਗਦੇ, ਤੂੰ ਸੁਨਣੇ ਹਨ ਤਾਂ ਪਈ ਸੁਣ!' ਉਠ ਗਈ। ਉਸ ਦੇ ਮਗਰੇ ਮਗਰ ਪ੍ਰੀਤਮ ਕੌਰ ਵੀ ਚਲੀ ਗਈ ਬਾਕੀ ਇਸਤ੍ਰੀਆਂ ਵੀ ਇਕ ਇਕ ਕਰਕੇ ਤੁਰਦੀਆਂ ਹੋਈਆਂ, ਏਥੇ ਤਕ ਕਿ ਸੁਰੱਸਤੀ ਕੱਲੀ ਹੀ ਰਹਿ ਗਈ। ਵੈਸ਼ਨੋ ਨੇ ਸੁਰੱਸਤੀ ਨੂੰ ਕੱਲੀ ਦੇਖ ਕੇ ਗਲ ਬਾਤ ਅਰੰਭੀ, ਪਰ ਉਸ ਨੇ ਕੋਈ ਉੱਤਰ ਨਾ ਦਿਤਾ। ਪ੍ਰੀਤਮ ਕੌਰ ਨੇ ਦੂਰੋਂ ਇਹਨਾਂ ਨੂੰ ਗੱਲਾਂ ਕਰਦਿਆਂ ਵੇਖ ਕੇ ਗੁਰਬਖਸ਼ ਕੌਰ ਨੂੰ ਸੱਦਿਆ ਤੇ ਕਿਹਾ 'ਦੇਖ!'
ਗੁਰਬਖਸ਼ ਕੌਰ-ਤਾਂ ਕੀ ਡਰ ਹੈ, ਇਹ ਵੈਸ਼ਨੋ ਦੇ ਵੇਸ ਵਿੱਚ ਸੁਰੱਸਤੀ ਦਾ ਕੋਈ ਪਰੇਮੀ ਹੈ, ਕੇਵਲ ਗੱਲਾਂ ਕਰ ਰਹੇ ਹਨ, ਮੈਂ ਬੜੀ ਛੇਤੀ ਸਾਰਾ ਹਾਲ ਮਲੁਮ ਕਰ ਲਵਾਂਗੀ।