ਪੰਨਾ:ਵਹੁਟੀਆਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੭)

ਐਨਾ ਖਿਆਲ ਆਇਆ ਕਿ ਉਹਦੀ ਮਾਂ ਮਰ ਕੇ ਤਾਰਾ ਬਣ ਗਈ ਹੋਵੇਗੀ) ਜੇ ਅਜਿਹਾ ਹੀ ਹੈ ਤਾਂ ਮੇਰੇ ਸਾਰੇ ਸਾਕ ਅੰਗ ਐਸ ਵੇਲੇ ਤਾਰੇ ਬਣੇ ਹੋਏ ਹੋਣਗੇ। ਤਾਂ ਫੇਰ ਉਹ ਇਹਨਾਂ ਵਿਚੋਂ ਕਿਹੜੇ ਹਨ। ਮੈਂ ਕਿਸ ਤਰ੍ਹਾਂ ਮਲੂਮ ਕਰ ਸਕਦੀ ਹਾਂ। ਕੀ ਉਹ ਸਾਰੇ ਮੈਨੂੰ ਵੇਖ ਰਹੇ ਹੋਣਗੇ। ਮੈਂ ਕਿਉਂ ਰੋਂਦੀ ਹਾਂ? ਹੱਛਾ ਜਾਣ ਦਿਓ, ਉਹਨਾਂ ਨੂੰ ਯਾਦ ਕਰਕੇ ਮੈਨੂੰ ਰੋਣ ਆਉਦਾ ਹੈ ਤੇ ਰੋਣ ਤੋਂ ਕੀ ਲਾਭ ਹੈ? ਪਰ ਮੇਰੀ ਕਿਸਮਤ ਵਿਚ ਸਾਰੀ ਉਮਰ ਰੋਣਾ ਹੀ ਲਿਖਿਆ ਹੈ? ਕੀ ਮੇਰੇ ਵਾਸਤੇ ਮਰ ਜਾਣਾ ਚੰਗਾ ਨਹੀਂ, ਪਰ ਮਰਾਂ ਕਿਸ ਤਰ੍ਹਾਂ? ਕੀ ਪਾਣੀ ਵਿਚ ਡੁਬ ਮਰਾਂ? ਅਤੇ ਜੇ ਅਜਿਹਾ ਕਰਾਂ ਤਾਂ ਤਾਰਾ ਬਣ ਜਾਵਾਂਗੀ? ਕੀ ਫੇਰ ਦੇਖਿਆ ਕਰਾਂਗੀ?(ਜੀ ਖੁਸਣ ਲਗ ਪਿਆ) ਕਿਸਨੂੰ? ਕੀ ਮੈਂ ਨਾਮ ਨਹੀਂ ਲੈ ਸਕਦੀ? ਮੈਂ ਕਿਉਂ ਉਹ ਨਾਮ ਨਹੀਂ ਲੈ ਸਕਦੀ? ਇਕ ਵਾਰੀ ਨਾਮ ਲੈ ਕੇ ਦਿਲ ਨੂੰ ਖੁਸ਼ ਤਾਂ ਕਰ ਲਵਾਂ। ਕੇਵਲ ਖਿਆਲ ਵਿਚ ਹੀ ਮੈਂ ਉਹ ਨਾਂ ਲੈ ਸਕਦੀ ਹਾਂ-ਸੁੰਦਰ ਸਿੰਘ! ਮੇਰਾ ਸੁੰਦਰ ਸਿੰਘ!! ਮੈਂ ਕੌਣ ਹਾਂ, ਪ੍ਰੀਤਮ ਕੌਰ ਦਾ ਸੁੰਦਰ ਸਿੰਘ! ਮੈਂ ਕਈ ਵਾਰੀ ਨਾਮ ਲਿਆ ਹੈ; ਪਰ ਇਸ ਤੋਂ ਮੈਨੂੰ ਕੀ ਲਾਭ ਹੋਇਆ ਹੈ? ਜੇ ਓਸਨੇ ਪ੍ਰੀਤਮ ਕੌਰ ਨੂੰ ਛਡ ਕੇ ਮੇਰੇ ਨਾਲ ਵਿਆਹ ਕੀਤਾ ਹੁੰਦਾ, ਪਰ ਖੈਰ! ਇਹ ਅਨਹੋਣੀ ਗੱਲ ਹੈ। ਮੈਂ ਡੁਬ ਮਰਾਂਗੀ। ਜੇ ਮੈਂ ਇਹ ਕਰਾਂ ਤਾਂ ਫੇਰ ਕੀ ਹੋਵੇ? ਮੇਰੀ ਲੋਥ ਪਾਣੀ ਉਤੇ ਤਰ ਆਵੇਗੀ। ਸਾਰੇ ਲੋਕ ਸੁਨਣਗੇ। ਸੁੰਦਰ ਸਿੰਘ, ਮੈਂ ਫੇਰ ਨਾਮ ਲੈ ਰਹੀ ਹਾਂ। ਹੱਛਾ ਸੁੰਦਰ ਸਿੰਘ ਸੁਣੇਗਾ ਤਾਂ ਕੀ ਕਰੇਗਾ? ਡੁਬ ਮਰਨਾ ਚੰਗਾ