ਪੰਨਾ:ਵਹੁਟੀਆਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੨)


ਕਾਂਡ-੧੨

ਪਹਿਲੇ ਵਾਂਗ ਹੀ ਹਰੀ ਦਾਸ ਵੈਸ਼ਨੋ ਬਾਗ ਦੇ ਅੰਦਰ ਵਾਲੇ ਮਕਾਨ ਵਿਚ ਪਹੁੰਚਦਿਆਂ ਹੀ ਅਰਜਨ ਸਿੰਘ ਦੇ ਰੂਪ ਵਿਚ ਆ ਗਿਆ। ਉਸ ਨੇ ਸ਼ਰਾਬ ਮੰਗਵਾ ਕੇ ਪੀਤੀ ਅਤੇ ਨਸ਼ੇ ਵਿਚ ਮਸਤ ਹੋ ਕੇ ਗਾਉਣ ਲਗ ਪਿਆ। ਏਨੇ ਨੂੰ ਗੋਪਾਲ ਸਿੰਘ ਆ ਪਹੁੰਚਾ ਅਤੇ ਆਉਂਦਿਆਂ ਹੀ ਪੁਛਣ ਲੱਗਾ 'ਅੱਜ ਫੇਰ ਤੁਸੀਂ ਕਿਥੇ ਗਏ ਸਾਓ?'

ਅਰਜਨ ਸਿੰਘ-ਕੀ ਤੁਹਾਨੂੰ ਏਡੀ ਛੇਤੀ ਪਤਾ ਲੱਗ ਗਿਆ?

ਗੋਪਾਲ ਸਿੰਘ-ਇਹ ਤੁਹਾਡੀ ਭੁਲ ਹੈ, ਤੁਸੀਂ ਖਿਆਲ ਕਰਦੇ ਹੋ ਕਿ ਜੋ ਕੁਝ ਅਸੀਂ ਕਰਦੇ ਹਾਂ, ਉਸ ਦਾ ਕਿਸੇ ਨੂੰ ਕੁਝ ਪਤਾ ਨਹੀਂ। ਪਰ ਸੱਚ ਤਾਂ ਇਹ ਹੈ ਕਿ ਹਰੇਕ ਆਦਮੀ ਤੁਹਾਡੀਆਂ ਕਰਤੂਤਾਂ ਤੋਂ ਜਾਣੂ ਹੈ।

ਅਰਜਨ ਸਿੰਘ-ਮੈਨੂੰ ਆਪਣਾ ਹਾਲ ਲੁਕਾਉਣ ਦੀ ਕੋਈ ਲੋੜ ਨਹੀਂ।

ਗੋਪਾਲ ਸਿੰਘ-ਇਸ ਨਾਲ ਤੁਹਾਨੂੰ ਲਾਭ ਨਹੀਂ ਹੋਵੇਗਾ ਸਗੋਂ ਜਦ ਤਕ ਤੁਹਾਡੇ ਵਿਚ ਲੱਜਾ ਬਾਕੀ ਹੈ, ਸਾਨੂੰ ਤੁਹਾਡੇ ਸੁਧਰ ਜਾਣ ਦੀ ਆਸ਼ਾ ਹੋ ਸਕਦੀ ਹੈ ਅਤੇ ਕੀ ਜੇ ਕਰ ਤੁਹਾਡੇ ਵਿਚ ਕੁਝ ਵੀ ਲੱਜ ਅਤੇ ਸ਼ਰਮ ਬਾਕੀ ਹੋਵੇ ਤਾਂ ਤੁਸੀਂ ਇੱਕ ਵੈਸ਼ਨੋ ਬਣਕੇ ਨਗਰ ਵਿਚ ਜਾਣ ਦਾ ਹੀਆ ਕਰ ਸਕੋ?

ਅਰਜਨ ਸਿੰਘ-(ਸ਼ਰਮਿੰਦਗੀ ਦੇ ਹਾਸੇ ਨਾਲ) ਦੇਖਿਆ ਮੈਂ ਕਿਹਾ ਸੋਹਣਾ ਵੇਸ ਬਦਲਿਆ ਸੀ। ਕੀ ਮੇਰਾ ਠਾਠ ਵੇਖ