ਪੰਨਾ:ਵਹੁਟੀਆਂ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੩)

ਗੁਰਦੇਈ ਹੈਰਾਨ ਹੋਈ ਕਿ ਇਸ ਵੇਲੇ ਕੁੰਡਾ ਖੜਕਾਉਣ ਵਾਲਾ ਕੌਣ ਹੈ? ਪਹਿਰੇ ਵਾਲਾ ਕਦੀ ਕਦੀ ਘਰ ਵਾਲਿਆਂ ਨੂੰ ਹੁਸ਼ਿਆਰ ਕਰਨ ਲਈ ਕੰਡਾ ਖੜਕਾਉਂਦਾ ਹੁੰਦਾ ਸੀ ਪਰ ਇਸ ਖੜਾਕ ਦੇ ਨਾਲ ਇਹ ਆਵਾਜ਼ ਵੀ ਆਉਂਦੀ ਸੀ 'ਗੁਰਦੇਈ ਪਿਆਰੀ ਭੈਣ! ਬੂਹਾ ਤਾਂ ਖੋਲ੍ਹ! ਗੁਰਦੇਈ ਉਠੀ ਬੂਹਾ ਖੋਲ੍ਹਿਆ ਤਾਂ ਬਾਹਰ ਇਕ ਤੀਵੀਂ ਖਲੋਤੀ ਦਿਸੀ ਜਿਸ ਨੂੰ ਵੇਖਦਿਆਂ ਹੀ ਗੁਰਦੇਈ ਨੇ ਕਿਹਾ 'ਆਹ! ਭੈਣ ਆਸ ਕੌਰ! ਧੰਨ ਭਾਗ! ਜੇ ਤੁਸਾਂ ਵੀ ਦਰਸ਼ਨ ਦਿਤੇ! ਆਸ ਕੌਰ ਇਕ ੩੦-੩੨ ਵਰ੍ਹੇ ਦੀ ਅਧਖੜ ਇਸਤ੍ਰੀ ਸੀ ਇਹ ਪਿੰਡ ਦੇ ਲੋਕਾਂ ਕੰਮ ਕਾਜ ਕਰ ਕੇ ਉਦਰ ਪੂਰਨਾ ਕਰਦੀ ਹੁੰਦੀ ਸੀ ਖਾਸ ਕਰ ਅਰਜਨ ਸਿੰਘ ਦੇ ਤਾਂ ਇਹ ਬੜੇ ਕੰਮ ਸਵਾਰਦੀ ਹੁੰਦੀ ਸੀ ਭਾਵੇਂ ਇਹ ਉਸ ਦੀ ਨੌਕਰ ਨਹੀਂ ਸੀ ਪਰ ਫੇਰ ਵੀ ਉਹ ਜੋ ਕੰਮ ਕਹੇ ਕਰਨ ਲਈ ਤਿਆਰ ਹੋ ਜਾਂਦਾ ਸੀ।
ਗੁਰਦੇਈ-ਭੈਣ ਆਸ ਕੌਰ! ਕਿਸ ਤਰ੍ਹਾਂ ਆਉਣ ਹੋਇਆ?
ਆਸ ਕੌਰ-ਤੈਨੂੰ ਅਰਜਨ ਸਿੰਘ ਸਰਦਾਰ ਯਾਦ ਕਰਦਾ ਹੈ।
ਗੁਰਦੇਈ-(ਹੱਸ ਕੇ) ਤੂੰ ਕੋਈ ਹੋਰ ਚੀਜ਼ ਤਾਂ ਲੈਣ ਨਹੀਂ ਆਈ?
ਆਸ ਕੌਰ-ਇਹ ਤਾਂ ਤੂੰ ਹੀ ਜਾਣੇ ਨਾ? ਮੈਨੂੰ ਕੀ ਪਤਾ? ਚੱਲ ਛੇਤੀ ਚੱਲ।
ਗੁਰਦੇਈ ਅੰਦਰ ਆਈ ਅਤੇ ਸੁਰੱਸਤੀ ਨੂੰ ਇਹ ਕਹਿ
ਮੈਂ ਰਤਾ ਪ੍ਰੀਤਮ ਕੌਰ ਪਾਸ ਚਲੀ ਹਾਂ ਬਾਹਰ ਜੰਦਰਾ