ਪੰਨਾ:ਸਚਾ ਰਾਹ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਸੀ ਕਿ ਜੋ ਉਸ ਪੁਰਖ ਦੀ ਹੁੰਦੀ ਹੈ ਜੋ-

'ਆਗ ਲਗਾਇ ਮੰਦਰ ਮੈਂ ਸੋਵਹਿ,

ਪਰ ਹੁਣ ਤੁਹਾਨੂੰ ਜਾਗ ਆ ਗਈ ਹੈ,ਅਰ ਬਾਣੀ ਨੇ ਦਸ ਦਿਤਾ ਹੈ ਕਿ ਘਰ ਨੂੰ ਅਗ ਲਗੀ ਹੋਈ ਹੈ,ਵੇਲਾ ਹੈ ਜੇ ਆਪਣਾ ਆਪ ਬਚਾਉਣਾ ਚਾਹੋ ਤਾਂ ਬਚਾ ਸਕਦੇ ਹੋ।

ਇਹ ਸੁਣ ਕੇ ਸਿਖ ਬੇ ਵਸੇ ਹੋ ਗਏ, ਅਖਾਂ ਜਲ ਪੂਰਤ ਹੋ ਗਈਆਂ ਅਰ ਗੁਰੂ ਸਾਹਿਬ ਜੀ ਦੇ ਚਰਨਾਂ ਪਰ ਢੈ ਪਏ।ਸਤਗੁਰਾਂ ਨੇ ਦਿਲਾਸਾ ਦੇ ਕੇ ਉਠਾਇਆ, ਅਰ ਸਮਝਾਇਆ, ਕਿ ਪੂਰੇ ਗੁਰੂ ਦੀ ਵਡਿਆਈ ਹੈ ਕਿ ਪਹਲੋਂ ਖਬਰ ਦੇ ਦੇਵੇ। ਵੇਲੇ ਸਿਰ ਕਿਸੇ ਗੱਲ ਦੀ ਖਬਰ ਹੋ ਜਾਣੀ ਇਕ ਭਾਰੀ ਤਾਕਤ ਹੁੰਦੀ ਹੈ,ਕਿਉਂਕਿ ਬਹੁਤ ਸਾਰਾ ਵਕਤ ਮਿਲ ਜਾਂਦਾ ਹੈ,ਜਿਸ ਵਿਚ ਜੀਵ ਉਸ ਗਲ ਦਾ ਉਪਾਅ ਕਰ ਲੈਂਦਾ ਹੈ,ਪਾਤਸ਼ਾਹੀਆਂ ਦੀਆਂ ਲੜਾਈਆਂ ਦੀ ਹਾਰ ਜਿਤ ਇਸੇ ਪ੍ਰਕਾਰ ਅਕਸਰ ਹੁਦੀ ਹੈ,ਪੂਰੀ ਖਬਰ ਰਖਣੇ ਵਾਲਾ ਕੰਮ ਲੈ ਨਿਕਲਦਾ ਹੈ। ਇਸ ਪ੍ਰਕਾਰ ਪੂਰੇ ਗੁਰੂ ਦੀ ਬਾਣੀ ਨੇ ਤੁਹਾਨੂੰ ਨੀਂਦੋਂ ਜਗਾ ਦਿਤਾ ਹੈ:ਅਰ ਦਸ ਦਿਤਾ ਹੈ ਕਿ ਲੋਕਾਂ ਦੇ ਵੈਰੀ ਤਾਂ ਬਾਹਰੋਂ ਆਉਂਦੇ ਹਨ,ਪਰ ਤੁਹਾਡਾ ਵੈਰੀ