ਪੰਨਾ:ਸਤਵਾਰਾ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀਧਾ ਸਰੂ ਸਾ ਸੁਹਾਤ ਹੈ॥ ਕੋਕਲ ਸਾਕੰਠਕੰਠੀ ਹਸ ਹਾਰ ਚੌਕੀ ਸ਼ੌਕੀ ਏਹੋਲੀ ਹੈ ਨਾਰ ਬਿਸ਼ਨ ਸਿੰਘ ਜੋ ਕਹੱਤ ਹੈ ॥ ੧੮॥ ਕ: ਸੁਕੀਨ ਨਕੀ ਰੀਤ ਪ੍ਰੀਤ ਖੂਬਹੀ ਸੁਫੈਦੀ ਸੰਗ ਸਾਬਨ ਔ ਤੇਲ ਤੇ ਫੁਲੇਲ ਸਭ ਚਾਹੀਏ ॥ ਅਤਰਅਬੀਰ ਮੁਸਕੰਬਰ ਕਪੂਰ ਇਲਾਚੀ ਸੁਪਾਰੀ ਕਲਾਕੰਦ ਭੀ ਮੰਗਾਏ ॥ਮਿਸਰੀ ਤੇ ਚੀਨੀ ਸਰਦਾਈ ਚਾਰੇ ਮਗਜ ਸਭ ਫੂਲ ਔ ਗੁਲਾਬ ਤੇ ਬਾਦਾਮ ਗਰੀ ਪਾਈਏ ॥ ਖਾਨੇ ਕੋ ਚਪਾਤੀ ਰਾਤੀ ਸੋਵਨੇ ਕੋ ਖੂਬ ਸੇਜ ਤਬਹੀ ਸੁਕੀਨਨ ਕੀ ਰੀਤ ਚਿਤ ਲਾਈਏ ॥੧੯॥ ਕ: ॥ ਸੁਭੇ ਪਾਨੀ ਗਰਮ ਨਰਮ ਬਟਨਾ ਮਲਾਇ ਨ੍ਹਾਇ ਦਹੀ ਗਰੀ ਤੇਲ ਔ ਫੁਲੇਲ ਭੀ ਮੰਗਾਈਏ॥ ਹਵਾਸੇ ਬਚਾਇ ਚੌਕੀ ਚੰਨਣ ਡਹਾਇ ਗਾਗਰ ਗੜਵਾ ਗਲਾਸ ਪਾਸ ਤਿਸਦੇ ਰਖਾਈਏ ॥ ਪਊਏ ਪਹਿਰਾਇ ਪਾਸ ਪਲੰਘ ਤਦੋ ਆਇ ਸੀਸਾ ਸਾਮਨੇ ਟਿਕਾਇ ਕੇ ਪੌਸ਼ਾਕ ਪਹਿਰਾਈਏ ॥ ਪੌਸ਼ਾਕ ਕੋ ਸਵਾਰ ਯਾਰ ਸੈਰਕੌ ਤਿਆਰ ਸੁਕੀਨਨ ਕੀ ਰੀਤ ਬਿਸ਼ਨ ਸਿੰਘ ਇਉਂ ਬਤਾਈ