ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਹੀ ਸਮਾ ਕੇ ਰਹਿ ਗਏ। ਪਾਰਥੀ, ਸ਼ੱਕ ਗੁੱਜਰ, ਅਹੀਰ ਆਦਿ ਇਹਨਾਂ ਵਿਚੋਂ ਕੁਝ ਹਨ। ਇਹਨਾਂ ਵਿਚੋਂ ਕਈ ਜ਼ਾਤਾਂ ਦੀ ਸ਼ਕਲ ਵਿਚ ਅੱਜ ਵੀ ਇਥੇ ਮਿਲਦੇ ਹਨ।ਇਸੇ ਸਮੇਂ ਦੇ ਆਰ-ਪਾਸ ਚੀਨੀ ਅਤੇ ਤਿੱਬਤੀ ਅਸਰ ਵੀ ਆਇਆ। ਪੰਜਾਬ ਵਿਚਲੇ ਬੁੱਧਮੱਤ ਉਪਰ ਤਿੱਬਤੀ ਲਾਮਿਆਂ ਦਾ ਅਸਰ ਕਾਫ਼ੀ ਹੈ।

ਉਪਰੋਕਤ ਸਾਰੇ ਨਸਲੀ-ਮਿਸ਼ਰਣ ਨੇ ਹੀ ਐਸੇ ਲੋਕਾਂ ਦਾ ਨਿਰਮਾਣ ਕੀਤਾ, ਜਿਹੜੇ ਸਰੀਰਕ ਪੱਖੋਂ ਰਿਸ਼ਟ-ਪੁਸ਼ਟ, ਨਗਰ ਵਿਚ ਦਲੇਰ, ਬਹਾਦਰ ਅਤੇ ਸਹਿਨਸ਼ੀਲ ਸਨ। ਇਸੇ ਤਰ੍ਹਾਂ ਦੇ ਆਚਰਨ ਦਾ ਪ੍ਰਗਟਾਅ ਹੀ ਵਾਰਾਂ, ਪਿਆਰ ਦੇ ਕਿੱਸਿਆਂ ਅਤੇ ਭਗਤ ਦੇ ਕਾਰਨਾਮਿਆਂ ਵਿਚ ਹੋਇਆ। ਇਹਨਾਂ ਦਾ ਹੀ ਸਭ ਤੋਂ ਪੁਰਾਣਾ ਪ੍ਰਗਟਾਅ ਰਚਨਾਵਾਂ 'ਨਲ-ਦਮਯੰਤੀ', ‘ਰਾਜਾ ਰਸਾਲੂ' ਅਤੇ 'ਪੂਰਨ ਭਗਤ' ਵਿਚ ਹੋਇਆ ਮਿਲਦਾ ਹੈ। ਕਈ ਮਾਨਵ-ਵਿਗਿਆਨੀਆਂ ਦਾ ਵਿਚਾਰ ਇਹ ਹੈ ਕਿ ਪੰਜਾਬੀ ਆਚਰਨ ਵਿਚਲੇ ਉਪ੍ਰੋਕਤ ਲੱਛਣਾਂ ਦਾ ਪਿਛੋਕੜ ਅਸੀਰੀਆਈ, ਹੁਨ, ਗੁੱਚਰ ਅਤੇ ਅਹੀਰਾਂ ਨਾਲ ਸੰਪਰਕ ਵਿਚ ਦੇਖਿਆ ਜਾ ਸੰਕਦਾ ਹੈ। ਇਹ ਸਾਰੇ ਇੱਥੇ ਆਉਣ ਤੋਂ ਪਹਿਲਾਂ ਬਹੁਤ ਬਹਾਦੇਵ, ਸਗੋਂ ਜ਼ਾਲਮ ਸਨ, ਪਰ ਪੰਜਾਬ ਵਿਚ ਆਉਂਦਿਆਂ ਹੀ ਸਥਿਰ ਜੀਵਨ ਬਿਤਾਉਣ ਦੀ ਸੰਭਾਵਨਾ, ਸੁਖਵੇਂ ਭੂਗੋਲਿਕ ਮਾਹੌਲ ਅਤੇ ਭਾਰਤੀ ਫ਼ਲਸਫ਼ੇ ਨੇ ਇਹਨਾਂ ਨੂੰ ਕੀਲ ਕੇ ਬਿਠਾ ਲਿਆ। ਇਹਨਾਂ ਦੇ ਖੂਨ ਦੀ ਗਰਮੀ ਤਾਂ ਕਾਇਮ ਰਹੇ, ਪਰ ਜ਼ੁਲਮ ਦੀ ਥਾਂ ਇਸ ਨੇ ਬਹਾਦਰੀ ਅਤੇ ਪਿਆਰ ਵੱਲ ਮੋੜਾ ਕੱਟਿਆ।

ਆਰੀਆਂ ਤੋਂ ਮਗਰੋਂ ਇਸਲਾਮ ਦੀ ਆਮਦ ਸਭਿਆਚਾਰੀਕਰਨ ਦੀ ਦ੍ਰਿਸ਼ਟੀ ਤੋਂ ਪੰਜਾਬ ਲਈ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਹੈ। ਮੁਸਲਮਾਨਾਂ ਤੋਂ ਪਹਿਲਾਂ ਜਿੰਨੇ ਵੀ ਹਮਲਾਵਰ ਆਉਂਦੇ ਰਹੇ, ਉਹ ਜਾਂ ਤਾਂ ਬੁਝ ਸਮੇਂ ਪਿੱਛੋਂ ਵਾਪਸ ਹੋ ਜਾਂਦੇ ਰਹੇ, ਜਾਂ ਫਿਰ ਸਥਾਨਕ ਵੱਸ ਨਾਲ ਇਕਮਿਕ ਹੋ ਕੇ ਰਹਿ ਗਏ। ਪਰ ਮੁਸਲਮਾਨਾਂ ਨੇ ਭਾਰਤ ਨੂੰ ਆਪਣਾ ਹੀ ਘਰ ਬਣਾ ਲਿਆ ਆਪਣੀ ਨਿਵੇਕਲਤਾ ਵੀ ਕਾਇਮ ਰੱਖੀ, ਅਤੇ ਕਈ ਸਥਾਨਕ ਵਾਸੀਆਂ ਨੂੰ ਵੀ ਇਸਲਾਮ ਵਿਚ ਸ਼ਾਮਲ ਕਰ ਲਿਆ। ਸਾਡੀ ਸੰਪਰਾਇਕ ਸੌਚ ਨੂੰ ਧਰਮ ਦੇ ਖੇਤਰ ਵਿਚ ਇਸਲਾਮ ਵੱਲੋਂ ਕੀਤੀਆਂ ਗਈਆਂ ਨਾਂਹ-ਪੱਖੀ ਕਾਰਵਾਈਆਂ ਨੂੰ ਹੀ ਉਭਾਰਿਆ ਹੈ। ਪਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਹਨ, ਜਿਹੜੀਆਂ ਸਾਡੇ ਸਭਿਆਚਾਰ ਵਿਚ ਮੁਸਲਮਾਨਾਂ ਰਾਹੀਂ ਆਈਆਂ ਹਨ। ਹਿੰਦੂ ਮੱਤ ਅਤੇ ਇਸਲਾਮ ਦੇ ਪ੍ਰਚਾਰ ਪ੍ਰਭਾਵ ਦਾ ਸਿੱਟਾ ਹੀ ਉਸ ਸੰਸਲੇਸ਼ਣ ਵਿਚ ਨਿਕਲਿਆ, ਜਿਹੜਾ ਭਗਤੀ ਲਹਿਰ ਅਤੇ ਸਿੱਖ ਮੱਤ ਵਜੋਂ ਸਾਹਮਣੇ ਆਇਆ। ਇਸਲਾਮ ਨੇ ਸਾਡੀ ਸਭਿਆਚਾਰਕ ਜ਼ਿੰਦਗੀ ਦੇ ਹਰ ਪੱਖ ਉਤੇ ਪ੍ਰਭਾਵ ਆਇਆ। ਲਿਖਤ ਤਾਂ ਪਹਿਲਾਂ ਵੀ ਸਾਡੇ ਕੋਲ ਸੀ, ਪਰ ਸੁਲੇਖਣ ਕਲਾ (Calligraphy) ਅਰਬ ਤੋਂ ਮੁਸਲਮਾਨਾਂ ਰਾਹੀਂ ਸਾਡੇ ਤੱਕ ਪੁੱਜੀ। ਕਾਗ਼ਜ਼ ਵੀ ਮੁਸਲਮਾਨਾਂ ਰਾਹੀਂ ਆਇਆ। ਨਿੱਕ-ਮੂਰਤੀ ਕਲਾ ਇਸਲਾਮੀ ਪ੍ਰਭਾਵ ਹੈ। ਸੰਗੀਤ ਦੇ ਖੇਤਰ ਵਿਚ ਕਈ

125

126