ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨ ਦੇ ਦਾਅਵੇਦਾਰ ਹਨ।

ਇਸ ਨਾਲ ਪੰਜਾਬੀ ਸਾਹਿਤ ਵਿਚ ਹੁਲਾਰਾ ਆਉਂਦਾ ਹੈ। ਇਹ ਵਿਸ਼ਾਲਤਾ ਵਿਚ ਫੈਲਦਾ ਹੈ। ਪਰ ਇਹ ਫੈਲਾਅ ਡੂੰਘਾਈ ਦੀ ਕੀਮਤ ਉਤੇ ਹੁੰਦਾ ਹੈ। ਦਾਰਸ਼ਨਿਕ ਡੂੰਘਾਈ ਅੱਜ ਦੇ ਪੰਜਾਬੀ ਸਾਹਿਤ ਦੀ ਪਰਿਭਾਸ਼ਕ ਸੁਰ ਨਹੀਂ ਬਣ ਸਕੀ।

ਸਮਾਜਿਕ ਤਬਦੀਲੀ ਵਰਗੀ ਗੰਭੀਰ ਚੀਜ਼ ਨੂੰ ਨਾਅਰੇ ਦੀ ਪੱਧਰ ਉਤੇ ਲੈਣਾ, ਡੂੰਘਾਈ ਦੀ ਕੀਮਤ ਉਤੇ ਵਿਸ਼ਾਲਤਾ ਵਿਚ ਫੈਲਣਾ, ਇਹਨਾਂ ਦੋਹਾਂ ਚੀਜ਼ਾਂ ਨੇ ਮਿਲ ਕੇ ਸਾਡੇ ਸਾਹਿਤਿਕ ਸਭਿਆਚਾਰ ਵਿਚ ਇਕ ਕਾਣੇ ਨੂੰ ਜਨਮ ਦਿੱਤਾ ਹੈ, ਜਿਹੜੀ ਰਚਣੇ ਸਾਹਿਤ ਵਿਚ ਵੀ ਅਜੇ ਕਾਫ਼ੀ ਹੱਦ ਤੱਕ ਕਾਇਮ ਹੈ, ਪਰ ਜਿਸ ਦਾ ਸਭ ਤੋਂ ਉਘੜਵਾਂ ਪ੍ਰਗਟਾਵਾ ਆਲੋਚਨਾ ਵਿਚ ਹੋਇਆ ਹੈ। ਨਿਰਣਿਆਂ ਵਿਚ ਸਰਬੰਗਤਾ ਅਤੇ ਮੰਤਕ ਇਕਸਾਰਤਾ ਸਾਡੀ ਆਲੋਚਨਾ ਦੇ ਅਜੇ ਵੀ ਅੰਗ ਨਹੀਂ ਬਣਿਆ। ਇਸ ਦਾ ਮਾੜਾ ਅਸਰ ਨਾ ਸਿਰਫ ਸਾਹਿਤ-ਚਿੰਤਨ ਉਤੇ ਹੀ ਹੁੰਦਾ ਹੈ, ਸਗੋਂ ਸਾਹਿਤਕਾਰਾਂ ਉੱਤੇ ਵੀ ਹੁੰਦਾ ਹੈ।

ਇਸ ਦੀ ਜੇ ਇਕੋ ਹੀ ਉਦਾਹਰਣ ਦੇਣੀ ਹੋਵੇ ਤਾਂ ਕਰਤਾਰ ਸਿੰਘ ਦੁੱਗਲ ਬਾਰੇ ਹੀਰਾ ਸਿੰਘ ਦਰਦ ਦੀ ਇਕ ਧਾਰਨਾ ਦਾ ਹਵਾਲਾ ਦਿੱਤਾ ਜਾ ਸਕਦਾ ਹੈ, ਜਿਹੜੀ ਦੁੱਗਲ ਆਲੋਚਨਾ ਦਾ ਇਕ ਅਮਰ ਅੰਸ਼ ਬਣ ਗਈ ਹੈ। ਦਰਦ ਇਕ ਸੁਹਿਰਦ ਰਾਹ-ਦਿਖਾਵਾ ਆਲੋਚਕ ਸੀ, ਜਿਹੜਾ ਆਲੋਚਨਾ ਦੇ ਉਲਾਰ ਦੇ ਖਿਲਾਫ਼ ਅਤੇ ਇਸ ਵਿਚ ਸੰਤੁਲਨ ਲਿਆਉਣ ਲਈ ਯਤਨਸ਼ੀਲ ਰਹਿੰਦਾ ਸੀ। ਪਰ ਕੋਈ ਲੇਖਕ ਕਲਾ ਨੂੰ ਕੇਵਲ ਕੇਲਾ ਲਈ ਸਮਝੋ, ਇਹ ਉਹ ਬਰਦਾਸ਼ਤ ਨਹੀਂ ਸੀ ਕਰ ਸਕਦਾ। ਉਸ ਵੇਲੇ ਕੋਈ ਵੀ ਪ੍ਰਗਤੀਵਾਦੀ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ। ਹੁਣ ਵੀ ਨਹੀਂ ਕਰ ਸਕਦਾ। ਅਤੇ ਇਹ ਗੱਲ ਕਹਿਣ ਦਾ ਗੁਨਾਹ ਦੁੱਗਲ ਆਪਣੀ ਪੁਸਤਕ ਮੇਰੀ ਚੋਣਵੀਂ ਕਹਾਣੀ ਵਿਚ ਵੱਖੋ ਵੱਖਰੇ ਲੇਖਕਾਂ ਉਤੇ ਟਿੱਪਣੀ ਵਿਚ ਕਰ ਚੁੱਕਾ ਸੀ। ਇਸ ਆਧਾਰ ਉੱਤੇ ਉਸ ਨੂੰ ਦਰਦ ਹੋਰਾਂ ਨੇ ਕਰੜੇ ਹੱਥੀਂ ਲਿਆ। ਪ੍ਰਗਤੀਵਾਦੀ ਆਲੋਚਨਾ ਵਿਚ ਦੁੱਗਲ ਪ੍ਰਤਿਗਾਮੀ ਗਰਦਾਨਿਆ ਗਿਆ। ਉਸ ਬਾਰੇ ਇਹ ਰਾਏ ਅਜੇ ਤੱਕ ਉਸ ਦੇ ਠੀਕ ਮੁਲਾਂਕਣ ਦੇ ਰਾਹ ਵਿਚ ਰੋੜਾ ਬਣੀ ਹੋਈ ਹੈ।

ਪਰ ਮੇਰੀ ਚੋਣਵੀਂ ਕਹਾਣੀ ਵਿਚ 'ਕਲਾ ਕਲਾ ਲਈਂ ਦਾ ਜ਼ਿਕਰ ਹਰ ਥਾਂ ਉਥੇ ਆਉਂਦਾ ਹੈ, ਜਿਥੇ ਕੇਈ ਲੇਖਕ ਕਲਾ ਦੀ ਕੀਮਤ ਉਤੇ ਪਰਚਾਰ ਅਤੇ ਲੈਕਚਰਬਾਜ਼ੀ ਦਾ ਆਸਰਾ ਲੈਦਾ ਹੋਇਆ ਆਪਣੀ ਚੰਗੀ ਭਲੀ ਸਾਹਿਤਿਕ ਕਿਰਤ ਦਾ ਸਤਿਆਨਾਸ ਕਰ ਲੈਂਦਾ ਹੈ। ਪਰ ਇਸੇ ਕਿਤਾਬ ਵਿਚ ਦੇਵਿੰਦਰ ਸਤਿਆਰਥੀ ਬਾਰੇ ਟਿੱਪਣੀ ਕਰਦਿਆਂ ਇਹ ਵੀ ਲਿਖਿਆ ਹੈ - "ਅੱਜ ਕੱਲ ਆਮ ਪ੍ਰੋਲਤਾਰੀਆਂ ਦਾ

ਜ਼ਮਾਨਾਂ ਹੈ।...ਮਜ਼ਦੂਰਾਂ ਦਾ ਜ਼ਿਕਰ ਕਰਨਾ, ਮਜ਼ਦੂਰਾਂ ਦੀਆਂ ਮਜਬੂਰੀਆਂ ਦਾ ਜ਼ਿਕਰ ਕਰਨਾ ਸਾਡੇ ਜ਼ਮਾਨੇ ਦੇ ਆਰਟ ਦਾ ਇਕ ਅਤਿ ਜ਼ਰੂਰੀ ਅੰਗ ਹੈ।" ਜਾਂ ਗੁਰਬਖ਼ਸ਼

143