ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਨਾ ਹੋਵੇ, ਜੋ ਵਸਤੂ "ਹੈ” ਇਉਂ ਅਸਤੀ ਮਾਤ੍ਰ ਕਹੀ
ਜਾ ਸਕਦੀ ਹੈ ਓਹ ਹਸਤੀ ਵਾਹਿਗੁਰੂ
ਬਿਨਾਂ ਕਿਤੇ ਹੈ ਨਹੀਂ ਤਾਂਤੇ ਸ੍ਰਬੱਤ
ਵਿਖੇ ਓਹ ਹੈ ਤੇ ਸਭ ਓਸਦੇ ਆਸਰੇ ਹੈ I ਇਕ
ਦੇਸੀ ਵਸਤੂ ਇਕੋ ਥਾਂ ਆਸਰਾ ਦੇ ਸਕਦੀ ਹੈ;
ਜੀਕੁਣ ਛਤੀਰ ਹੇਠ ਥੰਭਾ ਇਕੋ
ਥਾਂ ਹੀ ਅਸਰਾ ਦੇ ਸਕਦਾ ਹੈ, ਪਰ ਵਿਆ
ਪਕ ਵਾਹਿਗੁਰੂ ਸ੍ਰਬ ਦੇਸੀ ਹੈ । ਯਥਾ-"ਤੂ
ਸਭਨੀ ਥਾਈ ਜਿਥੇ ਹਉ ਜਾਈ ਸਾਚਾ ਸਿਰ
ਜਨਹਾਰ ਜੀਉ" ਇਸ ਲਈ ਸਰਬਾਧਾਰ
ਓਹੀ ਹੈ । ਹੁਣ ਏਹ ਪ੍ਰਸ਼ਨ ਹੁੰਦਾ ਹੈ ਕਿ ਜੋ ਜੋ
ਦਿੱਸ ਆਂਵਦਾ ਹੈ ਸੋ ਸੋ ਪਦਾਰਥ ਬਦਲਦਾ
ਰਹਿੰਦਾ ਹੈ । ਇਸ (ਪ੍ਰਣਾਮੁੁ) ਦਸ਼ਾ ਦਾ ਅਸਰ
ਭੀ ਵਾਹਿਗੁਰੂ ਤੇ ਪਏਗਾ, ਜੀਕੁਣ ਸਰੀਰ
ਇਕ ਪਦਾਰਥ ਹੈ, ਇਹ ਪਹਿਲਾਂ ਬਾਲਕ ਸੀ,
ਫੇਰ ਜੁਵਾਨ ਹੋਇਆ, ਫੇਰ ਬੁੱਢਾ ਹੋ ਗਿਆ ਹੈ,
ਫੇਰ ਮਰ ਗਿਆ, ਇਕ ਸਰੀਰ ਵਿੱਚ ਸਮੇਂ ਦੇ
ਹੇਰ ਫੇਰ ਨਾਲ ਚਾਰ ਮੋਟੀਆਂ ਹਾਲਤਾਂ
ਬਦਲੀਆਂ ਤਾਂ ਜਿਸ ਵਾਹਿਗੁਰੂ ਆਸਰੇ ਏਹ
ਸਰੀਰ ਹੈ, ਓਸ ਪੁਰ ਭੀ ਇਸਦਾ ਅਸਰ ਪੈ
ਸਕਦਾ ਹੈ? ਇਸਦਾ ਉੱਤਰ ਦਿੰਦੇ ਹਨ:
"ਆਪ ਹੌ ਨਿਰਾਰੇ" ਅਰਥਾਤ ਆਪ ਇਨ

Digitized by Panjab Digital Library / www.panjabdigilib.org