ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਵੇਖੋ ਉਸੇਤਰਾਂ ਦਾ ਸਤਿਸਰੂਪ ਕੋਈ ਭੀ ਨਹੀਂ I
(ਪੁਰਖ) ਸਵਤ ਵਿਆਪਤ ਤੇ ਅਨੰਤ ਅਨਾਦੀ
ਹੀ ਸੁਣੀਦਾ ਹੈ । ਭਾਵ ਯਕ ਜ਼ਬਾਨ ਹੋਕੇ ਸਾਰੇ
ਮਹਾਂ ਪੁਰਖ ਸਾਰੇ ਪੁਸਤਕ ਇਹੋ ਰਲ ਆਖਦੇ
ਹਨ ਕਿ ਓਹ ਆਦਿ ਪੁਰਖ ਹੈ, ਸਭ ਤੋਂ
ਪਹਿਲੇ ਓਹੋ ਹੀ ਸੀ ਤੇ ਹੁਣ ਹੈ ਅਗੋਂ ਨੂੰ
ਹੋਵੇਗਾ । ਸਤ ਸਰੂਪ ਪੁਰ ਨਿਸਚਾ ਧਾਰਕੇ ਜੋ
ਨਾਮ ਜਪਦਾ ਹੈ ਉਹ ਸੁਖ ਪਾਂਦਾ ਹੈ ਕਿਉਂਕਿ
ਉਸ ਦਾ ਨਾਮ ਅੰਮ੍ਰਤ ਹੈ, ਮਿੱਠਾ ਹੈ, ਰਸ ਰੂਪ
ਹੈ ਤੇ ਸਾਰੇ ਦੁਖਾਂ ਨੂੰ ਦੂਰ ਕਰਨ ਵਾਲਾ ਹੈ I
ਜਿਹਨਾਂ ਨੇ ਪ੍ਰੇਮ ਸਹਿਤ ਜੀਭ ਨਾਲ ਜਪ ਕੇ
ਇਸ ਰਸ ਨੂੰ ਪੀਤਾ ਹੈ, ਓਹ ਪੂਰਨ ਰਜ ਗਏ
ਹਨ । ਨਾਂ ਇਸ ਦੁਨੀਆਂ ਦੇ ਪਦਾਰਥਾਂ ਦੀ
ਓਹਨਾਂ ਨੂੰ ਭੁਖ ਹੈ ਨਾਂ ਸੁਰਗ ਦੇ ਭੋਗਾਂ ਨੂੰ
ਓਹ ਚਾਹੁੰਦੇ ਹਨ । ਜਿਸ ਦੇ ਉਪਰ ਓਹ ਸਰਬ
ਜਗਤ ਦਾ ਪੂਜ ਵਾਹਿਗੁਰੂ ਪ੍ਰਸੰਨ ਹੋਇਆ
ਉਸ ਦਾ ਪਿਆਰ ਸਤਿਸੰਗ ਨਾਲ ਪੈਂਦਾ ਹੈ ।
(ਸਤਿਸੰਗ) ਸਤ ਵਾਹਿਗੁਰੂ ਤੇ ਸਤਿਨਾਮੁ
ਨਾਲ ਜਿਨ੍ਹਾਂ ਦਾ ਸੰਗ ਹੈ ਉਹਨਾਂ ਮਨੁਖਾਂ ਦਾ
ਮਿਲਾਪ ਹੀ ਅਸਲ ਸਤਿਸੰਗ ਹੈ । ਯਥਾ-
"ਸਤਿ ਸੰਗਤ ਕੈਸੀ ਜਾਣੀਐ । ਜਿਥੇ ਇਕੋ
ਨਾਮੁ ਵਖਾਣੀਐ" ਕੇਵਲ ਨਾਮ ਜਪਨ ਵਾਲੇ