ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਨਾਂ ਕਿਸੇ ਨਾਲ ਆਪੂੰ ਉਸਦਾ ਵੈਰ ਹੈ ਤੇ ਨ
ਹੀ ਕਿਸੇ ਦੀ ਸਪਾਰਸ਼ ਜਾਂ ਚੁਗਲੀ ਸੁਣਦਾ
ਹੈ । ਯਥਾ-"ਹਰਿ ਕੀ ਵਡਿਆਈ ਵਡੀ ਹੈ"
ਤਾਂ ਜੋ ਨਿਆਉਂ ਹੈ ਧਰਮ ਕਾ । ਹਰਿ ਕੀ
ਵਡਿਆਈ ਵੱਡੀ ਹੈ ਜਾਂ ਫਲਹੈ ਜੀਆਂ ਕਾ I ਹਰ
ਕੀ ਵਡਿਆਈ ਵਡੀ ਹੈ ਜੋ ਨਾ ਸੁਣਈ ਕਹਿਆ
ਚੁਗਲ ਕਾ" ਸੱਚੇ ਵਾਹਿਗੁਰੂ ਜੀ ਨੇ ਇਹ
ਸੰਸਾਰ ਭੀ ਸੱਚਾ ਹੀ ਕੀਤਾ ਹੈ । ਯਥਾ--"ਆਪ
ਸਤੁ ਕੀਆ ਸਭੁ ਸਤੁ" ਇਹ ਸੰਸਾਰ ਦੀ ਬਨਾਵਟ
ਵਿਚ ਓਹ ਭੁਲਿਆ ਕਿਤੇ ਭੀ ਨਹੀਂ, ਕਿਉਂਕਿ
ਓਹ ਅਭੁਲ ਹੈ । ਭੁਲ ਅਗਿਆਨੀ ਕਰਦਾ ਹੈ,
ਇਸ ਲਈ ਕਿ ਓਹ ਅੰਧੇਰੇ ਵਿਚ ਹੈ ਅਗੇ
ਹੀ ਉਹਨੂੰ ਸੋਝੀ ਨਹੀਂ ਪਿੱਛੇ ਦਾ ਪਤਾ ਨਹੀਂ
ਪਰ ਕਰਤਾਰ ਨਿਰੋਲ ਚਾਨਣ ਹੈ, ਨੂਰੋ ਨੂਰ ਹੈ
ਇਸ ਲਈ ਉਸਦੇ ਕੀਤੇ ਵਿਚ ਭੁਲ ਨਹੀਂ।
ਯਥਾ-"ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟ
ਵਧ ਕਿਛੁ ਨਾਹੀ" ਐਸੇ ਚਾਨਣ ਰੂਪ ਹਰੀ ਦੇ
ਚਾਨਣ ਲੈਣਦਾ ਵਸੀਲਾ ਇਕਨਾਮ ਹੈ ਕਿਉਂਕਿ
ਨਾਮ ਉਸਦਾ ਰਤਨ ਹੈ ਜਿਸਦੀ ਕੀਮਤ ਬੇਅੰਤ
ਹੈ ਸੰਸਾਰੀ ਜੀਵਾਂ ਤੋਂ ਇਸ ਦਾ ਮੁਲ ਨਹੀਂ
ਪਾਇਆ ਜਾਂਦਾ | ਜਿਸ ਦਿਲ ਵਿਚ ਏਹ ਰਤਨ
ਪ੍ਰਗਟਿਆ ਹੈ, ਉਥੇ ਭੀ ਚਾਨਣ ਹੋ ਗਿਆ,