Page:ਸ਼ੇਖ਼ ਚਿੱਲੀ ਦੀ ਕਥਾ.pdf/4

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ


ਬੋਲੀ ਵੇ ਮੌਰ ਝੰਗਾ ਪਿਟਿਆ ਤੈਨੂੰ ਕਿਸੇ ਹਸੀ ਕੀਤੀ ਹੋਨੀ ਹੇ ਉੱਤਰ ਦਿੱਤੋ ਸੁ ਨਹੀਂ ਮਾਂ ਓਹ ਅੱਲਾ ਦਾ ਬੰਦਾ ਅਜੇਹਾ ਨਾ ਸਾ। ਉਹ ਤਾਂ ਕੋਈ ਅੱਲਾ ਦਾ ਮਕਬੂਲ ਸਾ ਤੂੰ ਇਹ ਤਾਂ ਸਮਝ ਜੋ ਝੂਠ ਬੋਲਕੇ ਉਸ ਸਾਹਿਬ ਦੇ ਪ੍ਯਾਰੇ ਨੇ ਸਾਡੇ ਕੋਲੋਂ ਕੋਈ ਨੇਕੀ ਲੈਣੀ ਸੀ; ਇਹ ਸੁਣਕੈ ਉਸਦੀ ਮਾਂ ਮੁਸਕੜਾਈ ਅਤੇ ਝੱਲਾ ਜਾਣਕੇ ਛਿਆਂ ਦਿਨਾਂ ਲਈ ਪਰੌਂਠੇ ਪਕਾ ਦਿੱਤੇ ਸੰਬਲਾ ਲੈ ਓਹ ਕਬਰਸਤਾਨ ਵਿੱਚ ਜਾ ਕਬਰ ਪੁੱਟ ਉਸ ਵਿੱਚ ਪੈ ਰਿਹਾ ਤੇ ਮੂੰਹ ਨੰਗਾ ਰਖ ਲਿਆ ਉਸ ਰਸਤੇ ਇਕ ਸਿਪਾਹੀ ਘਿਉ ਦਾ ਘੜਾ ਲਈ ਚਲਿਆ ਜਾਂਦਾ ਸਾ, ਸਾਹਲੈਣ ਲਗੇ ਉਨ ਉਥੇ ਘਿਉ ਦਾ ਘੜਾ ਉਤਾਰ ਦਿੱਤਾ ਤੇ ਇਧਰ ਉਧਰ ਤੱਕਣ ਲੱਗਾ ਜੋ ਕੋਈ ਮਜੂਰ ਮਿਲ ਜਾਇ ਤਾਂ ਟਕਾ ਦੇਕੇ ਘੜਾ ਚੁਕਾ ਲੈ ਚੱਲਾਂ। ਇਹ ਕਬਰ ਵਿੱਚੋਂ ਬੋਲ ਉਠਿਆ "ਜਿਉਂ ਦੇਸੇ ਤਾਂ ਰਾਹ ਬਤਲਾਉਂਦੇ ਸੇ ਹੁਣਤਾਂ ਮੋਏ ਪਏ ਹਾਂ, ਸਿਪਾਹੀ ਨੇ ਇਧਰ ਉਧਿਰ ਡਿੱਠਾ, ਕੀ ਇਹ ਬਲਾ ਕਿਥੋਂ ਬੋਲੀ ਹੈ। ਕਬਰ ਵਲ ਵੇਖ ਉਸ