Page:ਸ਼ੇਖ਼ ਚਿੱਲੀ ਦੀ ਕਥਾ.pdf/5

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ


ਸਿਪਾਹੀ ਨੇ ਇਸ ਪਖੰਡੀ ਨੂੰ ਲਿੱਤਰ ਮਾਰ ਉਠਾਲ ਲਿਤਾ ਤੇ ਘੜਾ ਉਸਨੇ ਸਿਰ ਉਪਰ ਰਖਕੇ ਕਿਹਾ ਕਿ ਚਲ ਚਾਰ ਆਨੇ ਤੈਨੂੰ ਇਸ ਦੀ ਚੁਕਾਈ ਦਿਆਂਗਾ ਨਗਰ ਨੂੰ ਲੈ ਚਲ। ਘੜਾ ਸਿਰ ਪੁਰ ਰਖ ਮਨ ਮਨ ਵਿਚ ਇਹ ਗਲ ਕਹੀ ਤੇ ਮਨ ਦੀਆਂ ਖੇਪਾਂ ਲਗਾ। ਇਸ ਚੁਆਨੀ ਦੀ ਕੁੱਕੜੀ ਖਰੀਦਾਂਗਾ, ਬੱਚ ਖੱਚ ਦੇਊ ਉਨਾਂ ਨੂੰ ਵੇਚ ਕੇ ਬਕਰੀ ਖਰੀਦਾਂਗਾ ਮੇਮਣੇ ਮੇਮਣੀਆਂ ਦੇਊ ਉਨਾਂ ਨੂੰ ਵੇਚਕੇ ਗਊ ਖਰੀਦਾਂਗਾ , ਗਊ ਵੱਛੇ ਵੱਛੀਆਂ ਦੇਊ ਉਨਾਂ ਨੂੰ ਵੇਚ ਘੋੜੀ ਖਰੀਦਾਂਗਾ ਉਸਤੇ ਬਛੇਰੇ ਬਛੇਰੀਆਂ ਹੋਣਗੇ ਉਨਾਂ ਨੂੰ ਵੇਚ ਫੇਰ ਮੈਂ ਕੋਈ ਹੋਰ ਬੁਪਾਰ ਕਰਾਂਗਾ, ਉਸ ਵਿਚੋਂ ਲਖਾਂ ਰੁਪਏ ਲਾਹੇ ਦੇ ਆਉਣਗੇ ਫੇਰ ਮੈਂ ਜੁਆਹਰੀ ਬਚਾ ਬਣ ਬੈਠਾਂਗਾ,ਜੁਆਹਰਾਂ ਦਾ ਬੁਪਾਰ ਕਰਾਂਗਾ। ਜਦ ਮੇਰੇ ਕੋਲ ਨਿਖੁੱਟ ਧਨ ਹੋ ਜਾਊਂ ਤਾਂ ਮੈਂ ਵਡੇ ਵਡੇ ਮਹਿਲ ਮਾੜੀਆਂ ਬਣਾ ਨੌਕਰ ਚਾਕਰ ਰਖ ਘੋੜੇ ਹਾਥੀ ਖ਼ਰੀਦਾਂਗਾ, ਜਗਤ ਵਿੱਚ ਮੇਰੀ ਮਾਯਾ ਦੀ ਇਕ ਹੁਲ ਪੈ ਜਾਉ ਜਾਊ ਤੇਮੈਂ ਬੀ ਰਾਜਿਆਂ