ਪੰਨਾ:ਸੋਨੇ ਦੀ ਚੁੰਝ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਗਲਣੀ। ਵਡੇ ਢਿਡਾਂ ਵਾਲਿਆਂ ਦੇ ਸਰਕਾਰੀ ਡਾਕਟਰ ਹੁੰਦੇ ਹਨ। ਗਰੀਬਾਂ ਨੂੰ ਤਾਂ ਟਿੰਚਰਾਡੀਨ ਤੇ ਰੰਗਦਾਰ ਜਿਹੇ ਪਾਣੀ ਨਾਲ ਵਰਾ ਦਿੰਦੇ ਹਨ। ਉਹ ਰਿਸ਼ਵਤ ਲਏ ਬਿਨਾਂ ਗੱਲ ਹੀ ਨਹੀਂ ਕਰਦੇ। ਕੰਪੋਡਰ ਤਾਂ ਉਥੋਂ ਦੇ ਮਨੁਖ ਦਾ ਕੱਚਾ ਮਾਸ ਖਾਣੋਂ ਨਹੀਂ ਟਲਦੇ। ਦੁਕਾਨ ਵਾਲਾ ਡਾਕਟਰ ਕਾਂਗਰਸੀ ਹੈ। ਭਾਵੇਂ ਕਾਂਗਰਸ ਰਾਜ ਦੇ ਬਣਦੇ ਸਾਰ ਕਾਂਗਰਸੀ ਭੀ ਗਏ ਗੁਜ਼ਰੇ ਬਣ ਗਏ ਹਨ, ਪਰ ਇਹ ਫੇਰ ਭੀ ਗਰੀਬਾਂ ਨਾਲ ਹਮਦਰਦੀ ਰਖਦਾ ਹੈ।'

ਹਰੀ ਸਿੰਘ ਦੇ ਮਿਠੇ ਤੇ ਮਿਲਣ-ਸਾਰ ਸੁਭਾਓ ਦਾ ਡਾਕਟਰ ਸੁੰਦਰ ਲਾਲ ਤੇ ਉਸ ਦੇ ਕੰਪੋਡਰ ਚਮਨ ਲਾਲ ਤੇ ਬੜਾ ਡਾਢਾ ਅਸਰ ਹੋਇਆ। ਚਮਨ ਲਾਲ ਨੇ ਤਾਂ ਹਰੀ ਸਿੰਘ ਦੀ ਉਹ ਘਾਟ ਹੀ ਪੂਰੀ ਕਰ ਦਿਤੀ ਜਿਹੜੀ ਉਹ ਗੁਰਦਿਤ ਸਿੰਘ ਤੋਂ ਆਸ ਰਖਦਾ ਸੀ।

ਪਰ ਫਿਰ ਵੀ ਦੂਜਾ ਕਿੰਨੀ ਕੁ ਰੁਪਿਆਂ ਦੀ ਮਦਦ ਕਰ ਸਕਦਾ ਹੈ? ਚਮਨ ਲਾਲ ਦੁਆਈ ਦੇ ਵਧ ਨਹੀਂ ਤਾਂ ਸਾਂਵੇ ਤਾਂ ਲਵੇਗਾ ਹੀ ਨਾ। ਉਸ ਨੇ ਵੀ ਡਾਕਟਰ ਸੁੰਦਰ ਲਾਲ ਨੂੰ ਹਿਸਾਬ ਦੇਣਾ ਹੀ ਹੋਇਆ ਨਾ। ਇਹ ਸੋਚ ਗੁਰਦਿਤ ਸਿੰਘ ਨੂੰ ਮਾਈ ਨਰੈਣੀ ਦੀ ਹਾਲਤ ਬਾਰੇ ਹਰੀ ਸਿੰਘ ਨਿਤ ਇਕ ਖਤ ਪਾ ਦੇਂਦਾ। ਹਾਲਤ ਵਧੇਰੇ ਵਿਗੜੀ ਵੇਖ ਇਹ ਭੀ ਲਿਖਿਆ ਕਿ 'ਮਾਂ ਜੀ ਹੁਣ ਬਚਦੇ ਨਹੀਂ ਦਿਸਦੇ, ਆ ਕੇ ਆਖਰੀ ਮੇਲੇ ਹੀ ਕਰ ਜਾ, ਲੋਕ ਸਮੁੰਦਰ ਪਾਰੋਂ ਆ ਜਾਂਦੇ ਨੇ, ਤੂੰ ਤਾਂ ਬੰਬਈ ਹੀ ਹੈਂ।'

ਮਾਈ ਨਰੈਣੀ ਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਬਚ ਨਹੀਂ ਸਕਦੀ। ਹਰੀ ਸਿੰਘ ਨੂੰ ਪਾਸ ਬਠਾ ਕਹਿਣ ਲੱਗੀ, “ਬੱਚਾ, ਤੇਰੇ ਸਦਕੇ ਜਾਵਾਂ, ਤੂੰ ਮੇਰੀ ਬੜੀ ਸੇਵਾ ਕਰ ਰਿਹਾ ਹੈਂ। ਚਾਰ ਚਾਰ ਰੁਪਏ ਦੇ ਫਲਾਂ ਦਾ ਰਸ ਹੀ ਪਿਆਵੇਂ? ਇਸ ਤਰ੍ਹਾਂ ਦਾ ਇਲਾਜ ਤਾਂ ਅਮੀਰ ਕਰਾਂਦੇ ਹਨ। ਬੱਚਿਆ! ਮੈਨੂੰ ਖਬਰ ਨਹੀਂ ਪੈਂਦੀ, ਏਨੇ ਰੁਪਏ ਤੂੰ ਕਿਥੋਂ ਕਢੀ ਜਾਨਾ ਹੈਂ? ਆਣ ਲਗੇ ਪੰਜਾਹ ਰੁਪਏ

- ੧੦-