ਪੰਨਾ:ਸੋਨੇ ਦੀ ਚੁੰਝ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਕੇ ਟੁਰੇ ਸਾਂ।'

‘ਮਾਂ ਜੀ ਜੋ ਮਿਲ ਰਿਹਾ ਹੈ ਤੁਹਾਡੀ ਕਿਸਮਤ ਦਾ ਮਿਲ ਰਿਹਾ ਹੈ। ਚਿਟੇ ਕਪੜਿਆਂ ਵਾਲੇ ਜਿਹੜੇ ਭਾਈ ਜੀ ਆਂਦੇ ਨੇ, ਉਹ ਬੜੀ ਸਹਾਇਤਾ ਕਰ ਰਹੇ ਹਨ।'
'ਹਾਂ ਬੱਚਾ! ਬੜੇ ਭਲੇ ਲੋਕ ਹਨ। ਉਹ ਕਿਥੋਂ ਹਨ?'
'ਪਾਕਿਸਤਾਨ ਚੋਂ ਆਏ ਨੇ। ਜ਼ਿਲਾ ਬੰਨੂੰ ਦੇ ਪਠਾਣਾਂ ਦੇ ਦੇਸ ਚੋਂ।' ਹਰੀ ਸਿੰਘ ਨੇ ਕਿਹਾ।
‘ਪੁਤ ਹਰੀ ਸਿਆਂ! ਮੇਰੀ ਇਕ ਗੱਲ ਮੰਨ।'
‘ਮਾਂ ਜੀ ! ਇਕ ਕੀ ਸਾਰੀਆਂ ਗੱਲਾਂ ਮੰਨਾਂਗਾਂ।'
'ਮੈਨੂੰ ਪਿੰਡ ਲੈ ਚਲ, ਅਰਾਮ ਹੋਣਾ ਹੋਵੇਗਾ ਤਾਂ ਪਿੰਡ ਹੋ ਜਾਏਗਾ।'
'ਵੀਰ ਗੁਰਦਿਤ ਸਿੰਘ ਨੂੰ ਉਡੀਕ ਰਿਹਾ ਸਾਂ। ਪਰਸੋਂ ਦੀ ਤਾਰ ਪਾਈ ਹੋਈ ਆ।'
‘ਕਮਲਿਆ ਪੁਤਰਾ! ਉਸ ਨੇ ਨਹੀਂ ਆਣਾ, 'ਵਾਧੂ ਵੇਲਾ ਨਾ ਗੁਆ।'
ਏਨੇ ਨੂੰ ਚਿਠੀ-ਰਸਾਇਣ ਨੇ ਹਰੀ ਸਿੰਘ ਨੂੰ ਲਫ਼ਾਫ਼ਾ ਆ ਫੜਾਇਆ, ਜਿਸ ਨੂੰ ਖੋਲ੍ਹ ਕੇ ਉਸ ਇਉਂ ਪੜ੍ਹਿਆ:-

ਤੈਨੂੰ ਹੀ ਮਾਂ ਦਾ ਹੈ ਖਿਆਲ ਵੀਰੇ,
ਔਖਾ ਸੌਖਾ ਕਟ ਤੂੰ ਸਿਆਲ ਵੀਰੇ,
ਆ ਘਰ ਦੇ ਦੁਖ ਉਡਾਨਾ ਆਂ,
ਆਨਾ ਆਂ।
ਸੋਨੇ ਦੀ ਚੁੰਜ ਘੜਾਨਾ ਆਂ,
ਆਪਣੀ ਦੁਨੀਆਂ ਨਵੀਂ ਬਨਾਨਾ ਆਂ,
ਜ਼ੇਰਾ ਕਰ ਠਹਿਰ ਕੇ ਆਨਾ ਆਂ।

- ੧੧ -